ਗੋਲੀ, ਡੰਡੇ ਨੂੰ ਛੱਡ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਕਲਮ ਨਾਲ ਮਾਰਿਆ- ਜਾਖੜ - ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ
🎬 Watch Now: Feature Video
ਪਟਿਆਲਾ: ਸਮਾਣਾ 'ਚ ਖੇਤੀ ਬਚਾਓ ਯਾਤਰਾ ਦੌਰਾਨ ਰੈਲੀ ਨੂੰ ਸੰਬੋਧਨ ਕਰਦਿਆਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੋਦੀ ਦੇ ਖੇਤੀ ਸੁਧਾਰ ਕਾਨੂੰਨਾਂ ਨੂੰ ਜ਼ਹਿਰ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਪੀਐਮ ਮੋਦੀ ਨੇ ਗੋਲੀ ਜਾਂ ਡੰਡੇ ਦੇ ਜ਼ੋਰ 'ਤੇ ਨਹੀਂ ਬਲਕਿ ਕਲਮ ਰਾਹੀਂ ਪੰਜਾਬ ਅਤੇ ਕਿਸਾਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕਾਨੂੰਨ ਕਿਸਾਨਾਂ ਨੂੰ ਹੌਲੀ ਹੌਲੀ ਮਾਰਨਗੇ ਅਤੇ ਅਡਾਨੀ, ਅਬਾਨੀ ਵਰਗੇ ਕਾਰਪੋਰੇਟਾਂ ਦੇ ਘਰ ਭਰਨਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਹੀ ਐਮਐਸਪੀ ਦੀ ਸੁਵਿਧਾ ਸ਼ੁਰੂ ਕੀਤੀ ਸੀ ਅਤੇ ਹੁਣ ਵੀ ਕਾਂਗਰਸ ਸਰਕਾਰ ਰਾਹੁਲ ਗਾਂਧੀ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਐਮਐਸਪੀ ਮੁੱਹਈਆ ਕਰਵਾਏਗੀ।