ਸਿੱਖ ਜੁਡੀਸ਼ਰੀ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸੰਮਨ ਕੀਤਾ ਗਿਆ ਜਾਰੀ - ਸਿੱਖ ਜਥੇਬੰਦੀਆਂ
🎬 Watch Now: Feature Video
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਤੋਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿਉਂਕਿ ਸਿੱਖ ਜਥੇਬੰਦੀਆਂ ਵੱਲੋਂ ਇੱਕ ਸ਼ਿਕਾਇਤ ਸਿੱਖ ਜੁਡੀਸ਼ੀਅਲੀ ਕੰਪਲੈਕਸ 'ਚ ਦਰਜ ਕਰਵਾਈ ਗਈ ਹੈ। ਉਨ੍ਹਾਂ ਦਾ ਕਹਿਣਾ ਕਿ ਮੁੱਖ ਵਾਕ ਲਿਖਣ ਵਾਲੇ ਬੋਰਡ ਦੇ ਹੇਠਾਂ ਸੰਗਰਾਂਦ, ਪੁੰਨਿਆ ਅਤੇ ਮੱਸਿਆ ਸਬੰਧੀ ਲਿਖਿਆ ਹੋਇਆ ਹੈ, ਜਦ ਕਿ ਸਿੱਖ ਧਰਮ 'ਚ ਇਸ ਦਾ ਕੋਈ ਸਥਾਨ ਨਹੀਂ ਹੈ। ਇਸ ਸਬੰਧੀ ਬਲਦੇਵ ਸਿੰਘ ਸਿਰਸਾ ਦਾ ਕਹਿਣਾ ਕਿ ਸ਼੍ਰੋਮਣੀ ਕਮੇਟੀ ਵਲੋਂ ਸਿੱਖ ਕੌਮ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਉਸ ਦੇ ਸਾਬਕਾ ਤੇ ਮੌਜੂਦਾ ਪ੍ਰਧਾਨ ਦੇ ਨਾਲ ਸਕੱਤਰ ਨੂੰ ਸੰਮਨ ਭੇਜੇ ਗਏ ਹਨ।