ਸੁਖਨਾ ਕੈਚਮੈਂਟ ਏਰੀਆ ਮਾਮਲਾ: ਸਥਾਨਕ ਲੋਕ ਤੇ ਕਈ ਸਿਆਸੀ ਆਗੂ ਇੱਕਜੁਟ - ਸੁਖਨਾ ਕੈਚਮੈਂਟ ਏਰੀਆ ਮਾਮਲਾ
🎬 Watch Now: Feature Video
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਖਨਾ ਕੈਚਮੈਂਟ ਏਰੀਆ ’ਚੋਂ ਸਾਰੀਆਂ ਗ਼ੈਰਕਾਨੂੰਨੀ ਇਮਾਰਤਾਂ ਨੂੰ ਢਹਿ-ਢੇਰੀ ਕਰਨ ਦੇ ਹੁਕਮਾਂ ਤੋਂ ਬਾਅਦ ਸਥਾਨਕ ਲੋਕਾਂ 'ਚ ਸਹਿਮ ਦਾ ਮਾਹੌਲ ਹੈ। ਇਸ ਸਾਰੇ ਮਾਮਲੇ 'ਚ ਆਮ ਲੋਕਾਂ ਦੇ ਨਾਲ ਕਈ ਸਿਆਸੀ ਪਾਰਟੀਆਂ ਦੇ ਆਗੂ ਵੀ ਇੱਕਜੁਟ ਹਨ। ਉਨ੍ਹਾਂ ਸੁਪਰੀਮ ਕੋਰਟ ਜਾਣ ਦੀ ਗੱਲ ਕਹੀ ਹੈ। ਅਦਾਲਤ ਦੇ ਹੁਕਮਾਂ 'ਚ ਸੈਂਕੜੋਂ ਘਰ ਤੇ ਕੋਠੀਆਂ 'ਤੇ ਤਲਵਾਰ ਲਟਕ ਰਹੀ ਹੈ। ਸੁਖਨਾ ਇਨਕਲੇਵ ਵਿੱਚ ਰਹਿਣ ਵਾਲੇ ਲੋਕਾਂ ਨੇ ਕਿਹਾ ਕਿ ਇੱਹ ਫੈਸਲਾ ਸੁਣਾਉਣ ਵਾਲੇ ਜੱਜ ਦਾ ਜੇ ਘਰ ਟੁੱਟੇ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਉਨ੍ਹਾਂ 'ਤੇ ਕਿ ਬੀਤ ਰਿਹਾ ਹੈ। ਇੱਕ ਸੇਵਾ ਮੁਕਤ ਫ਼ੌਜੀ ਨੇ ਕਿਹਾ ਕਿ ਉਸ ਨੇ ਆਪਣੀ ਸਾਰੀ ਜਮ੍ਹਾ ਪੂੰਜੀ ਇਥੇ ਘਰ ਬਣਾਉਣ 'ਚ ਲਗਾ ਦਿੱਤੀ ਹੈ। ਜੇਕਰ ਇਹ ਢਾਹ ਦਿੱਤਾ ਗਿਆ ਤਾਂ ਉਨ੍ਹਾਂ ਦਾ ਕੀ ਬਣੇਗਾ। ਸੁਖਨਾ ਇਨਕਲੇਵ ਵਿੱਚ ਰਹਿਣ ਵਾਲੇ ਸਥਾਨਕ ਵਾਸੀ ਨੇ ਦੱਸਿਆ ਕਿ ਜ਼ਮੀਨ ਖਰੀਦਣ ਤੋਂ ਲੈ ਕੇ ਮਕਾਨ ਦੀ ਕੰਸਟ੍ਰਕਸ਼ਨ ਕਰਨ ਤੱਕ ਉਨ੍ਹਾਂ ਨੇ ਹਰ ਪਰਮਿਸ਼ਨ ਸਰਕਾਰ ਤੋਂ ਲਈ ਹੈ। ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੈਲੰਜ ਕੀਤਾ ਜਾਵੇਗਾ ਪਰ ਮਕਾਨ ਨਹੀਂ ਢਾਣ ਦਿੱਤਾ ਜਾਵੇਗਾ।