ਅਕਾਲੀ-ਬਸਪਾ ਸਰਕਾਰ ਆਉਣ ਤੇ ਕੀਤਾ ਜਾਵੇਗਾ ਬੱਲੂਆਣਾ ਹਲਕੇ ਦਾ ਵਿਕਾਸ: ਸੁਖਬੀਰ ਬਾਦਲ - ਫਾਜਿਲਕਾ ਦੇ ਬੱਲੂਆਣਾ ਹ
🎬 Watch Now: Feature Video
ਫਾਜਿਲਕਾ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਜਿਲਾ ਫਾਜਿਲਕਾ ਦੇ ਬੱਲੂਆਣਾ ਹਲਕੇ ਦੇ 5 ਪਿੰਡਾਂ ਦਾ ਦੌਰਾ ਕੀਤਾ। ਜਿਸ ਵਿਚ ਉਹਨਾਂ ਨੇ ਅਕਾਲੀ ਦਲ ਦੇ ਉਮੀਦਵਾਰ ਹਰਦੇਵ ਮੇਘ ਗੋਬਿੰਦਗੜ, ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ। ਇਸ ਪ੍ਰਚਾਰ ਦੌਰਾਨ ਲੋਕਾਂ ਨੂੰ ਸੰਬੋਧਿਤ ਕਰਦੇ ਹੋਇਆਂ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪਿਛਲੇ 5 ਸਾਲਾਂ ਦੌਰਾਨ ਕਾਂਗਰਸ ਸਰਕਾਰ ਨੇ ਝੂਠੀ ਸੌਂਹ ਖਾ ਕੇ ਆਪਣੀ ਸਰਕਾਰ ਬਣਾਈ ਸੀ, ਪਰ ਆਪਣੇ ਕਿਸੇ ਵੀ ਵਾਅਦੇ ਉੱਤੇ ਕਾਂਗਰਸ ਸਰਕਾਰ ਖਰੀ ਨਹੀ ਉਤਰ ਪਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਜਿੰਨ੍ਹੇ ਵੀ ਵਿਕਾਸ ਦੇ ਕੰਮਕਾਜ ਪਹਿਲਾਂ ਕੀਤੇ ਗਏ ਹਨ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਗਏ ਹਨ। ਉਹਨਾਂ ਕਾਂਗਰਸ ਕਾਲ ਦੌਰਾਨ ਲੀਡਰਾ ਦੀ ਸਹਿ 'ਤੇ ਝੂਠੇ ਪਰਚੇ ਦਰਜ ਕਰਨ ਵਾਲੇ ਪੁਲਿਸ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਆਖੀ ਹੈ।