ਕੇਂਦਰ ਨੇ ਕਿਸਾਨਾਂ ਨਾਲ ਕੀਤਾ ਮਜ਼ਾਕ: ਸੁਖਬੀਰ ਬਾਦਲ - ਖੇਤੀ ਸੁਧਾਰ ਕਾਨੂੰਨ
🎬 Watch Now: Feature Video
ਚੰਡੀਗੜ੍ਹ: ਕੇਂਦਰ ਨਾਲ ਹੋਈ ਕਿਸਾਨਾਂ ਦੀ ਬੈਠਕ ਨੂੰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਸ਼ਰੇਆਮ ਬੇਇੱਜ਼ਤੀ ਕਰਾਰ ਦਿੱਤਾ ਹੈ। ਦੱਸਣਯੋਗ ਹੈ ਕਿ ਅੱਜ ਕਿਸਾਨਾਂ ਦੀ ਕੇਂਦਰ ਨਾਲ ਹੋਈ ਬੈਠਕ ਬੇਸਿੱਟਾ ਰਹੀ ਹੈ। ਦੱਸਣਯੋਗ ਹੈ ਕਿ ਮੀਟਿੰਗ ਲਈ ਨਾ ਤਾਂ ਕੋਈ ਮੰਤਰੀ ਪਹੁੰਚਿਆ ਸੀ ਅਤੇ ਨਾ ਹੀ ਪ੍ਰਧਾਨ ਮੰਤਰੀ ਦਫ਼ਤਰ ਦਾ ਕੋਈ ਨੁਮਾਇੰਦਾ। ਸੁਖਬੀਰ ਬਾਦਲ ਨੇ ਪ੍ਰਧਾਨ ਮੰਤਰੀ ਦਫ਼ਤਰ ਦਾ ਕੋਈ ਨੁਮਾਇੰਦਾ ਅਤੇ ਮੰਤਰੀ ਨਾ ਪਹੁੰਚਣ 'ਤੇ ਸਰਕਾਰ 'ਤੇ ਲਾਹਨਤਾਂ ਪਾਉਂਦਿਆਂ ਕਿਹਾ ਕਿ ਸਰਕਰਾ ਨੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ।