ਬੱਚਿਆਂ ਵੱਲੋਂ ਪਾਣੀ ਬਰਬਾਦ ਨਾ ਕਰਨ ਦੀ ਲਈ ਗਈ ਸਹੁੰ - save water topic
🎬 Watch Now: Feature Video
ਪਟਿਆਲਾ ਵਿਖੇ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸ਼ਲਾਘਾਯੋਗ ਕਦਮ ਚੁੱਕਿਆ ਗਿਆ। ਇਸ ਮੌਕੇ ਨੂੰ ਸਮਰਪਿਤ ਸਕੂਲ ਗੁਰੂ ਨਾਨਕ ਫਾਊਂਡੇਸ਼ਨ ਵਿੱਚ ਬੱਚਿਆਂ ਵੱਲੋਂ ਸਹੁੰ ਲਈ ਗਈ ਕਿ ਉਹ ਆਪਣੇ ਵਾਤਾਵਰਣ ਨੂੰ ਸਾਫ਼-ਸੁੱਥਰਾ ਰੱਖਣਗੇ ਅਤੇ ਪਾਣੀ, ਜੋ ਕਿ ਜੀਵਨ ਵਿੱਚ ਬਹੁਤ ਜ਼ਰੂਰੀ ਹੈ, ਉਸ ਦੀ ਵੀ ਬੱਚਤ ਕਰਣਗੇ। ਹਰੇਕ ਬੱਚੇ ਨੇ ਸਹੁੰ ਲਈ ਕਿ ਇੱਕ ਲੀਟਰ ਪਾਣੀ ਘੱਟੋ ਘੱਟ ਹਰ ਰੋਜ਼ ਬਚਾਇਆ ਜਾਵੇਗਾ। ਇੰਪਰੂਵਮੈਂਟ ਟਰੱਸਟ, ਨਾਭਾ ਦੇ ਸਾਬਕਾ ਚੇਅਰਮੈਨ ਗੁਰਤੇਜ ਸਿੰਘ ਢਿੱਲੋਂ ਨੇ ਸਕੂਲ ਵਿੱਚ ਆ ਕੇ ਬੱਚਿਆਂ ਨੂੰ ਉਸ ਪ੍ਰਤੀ ਜਾਗਰੂਕ ਕੀਤਾ ਕਿ ਸਾਡੇ ਜੀਵਨ ਲਈ ਪਾਣੀ ਦੀ ਕਿੰਨੀ ਜ਼ਰੂਰਤ ਹੈ ਤੇ ਇਸ ਬਰਬਾਦ ਨਹੀਂ ਕਰਨਾ ਹੈ।