ਭਾਰਤੀ ਸਟੇਟ ਬੈਂਕ ਨੇ ਹਸਪਤਾਲ ਨੂੰ ਦੋ ਵੀਲ ਚੇਅਰ ਭੇਟ ਕੀਤੀਆਂ
🎬 Watch Now: Feature Video
ਲੁਧਿਆਣਾ:ਭਾਰਤੀ ਸਟੇਟ ਬੈਂਕ ਜਗਰਾਓਂ ਵੱਲੋਂ ਅੱਜ 66ਵੇਂ ਸਥਾਪਨਾ ਦਿਵਸ ਮੌਕੇ ਬੈਂਕ ਦੇ ਰੀਜਨਲ ਮੈਨੇਜਰ ਓਮੇਸ਼ ਕੁਮਾਰ ਨੇ ਸਿਵਲ ਹਸਪਤਾਲ ਨੂੰ ਦੋ ਵੀਲ ਚੇਅਰ ਦਿੱਤੀਆਂ । ਇਸ ਮੌਕੇ ਬੈਂਕ ਦੇ ਰੀਜਨਲ ਮੈਨੇਜਰ ਓਮੇਸ਼ ਕੁਮਾਰ ਨੇ ਬੈਂਕ ਦੇ 66ਵੇਂ ਸਥਾਪਨਾ ਦਿਵਸ ਮੌਕੇ ਹਰਿਆਲੀ ਦਾ ਸੰਦੇਸ਼ ਦਿੰਦਿਆਂ ਐਲਾਨ ਕੀਤਾ ਕਿ ਬੈਂਕ ਦੇ ਰੀਜਨ ਲੁਧਿਆਣਾ ਦੀ 55 ਬੈਂਕ ਸ਼ਾਖਾਵਾਂ ਵੱਲੋਂ 10 ਹਜ਼ਾਰ ਪੌਦਾ ਲਗਾ ਕੇ ਉਸ ਦੀ ਸਾਂਭ ਸੰਭਾਲ ਦੀ ਪੂਰੀ ਜਿੰਮੇਵਾਰੀ ਨਿਭਾਈ ਜਾਵੇਗੀ ਤਾਂ ਕਿ ਦੂਸ਼ਿਤ ਹੋ ਰਹੇ ਵਾਤਾਵਰਨ ਨੂੰ ਸ਼ੁੱਧ ਕਰਕੇ ਅਤੇ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਜਾ ਸਕੇ। ਇਸ ਮੌਕੇ ਰੀਜਨ ਮੈਨੇਜਰ ਉਮੇਸ਼ ਕੁਮਾਰ ਨੂੰ ਗਾਹਕਾਂ ਨੂੰ ਡਿਜੀਟਲ ਐੱਪ ਦੀ ਵਰਤੋਂ ਕਰਨ ਦੀ ਸਲਾਹ ਦਿੰਦਿਆਂ ਸਾਫ਼ ਕੀਤਾ ਕਿ ਸਾਡੀ ਬੈਂਕ ਦਾ ਕੋਈ ਵੀ ਮੁਲਾਜ਼ਮ ਗਾਹਕ ਨੂੰ ਫ਼ੋਨ ਕਰ ਕੇ ਕੋਈ ਵੀ ਪਿੰਨ ਜਾਂ ਪਰਸਨਲ ਵੇਰਵਾ ਨਹੀਂ ਮੰਗਦਾ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਆਪਣੇ ਖਾਤੇ ਦਾ ਪਿੰਨ, ਆਧਾਰ ਕਾਰਡ ਤੇ ਪਰਸਨਲ ਵੇਰਵਾ ਨਾ ਦਿਓ। ਉਨ੍ਹਾਂ ਕਿਹਾ ਡਿਜੀਟਲ ਐੱਪ ਦੇ ਬਹੁਤ ਫ਼ਾਇਦੇ ਹਨ। ਇਸ ਨਾਲ ਸਮੇਂ ਦੀ ਬੱਚਤ ਖ਼ਰਚੇ ਦੀ ਬੱਚਤ ਅਤੇ ਕਾਗ਼ਜ਼ ਦੀ ਬੱਚਤ ਹੋਣ ਦੇ ਨਾਲ ਤੁਹਾਨੂੰ ਭੀੜ ਵਿਚ ਨਹੀਂ ਜਾਣਾ ਪਵੇਗਾ। ਜਿਸ ਨਾਲ ਸਮਾਜਿਕ ਦੂਰੀ ਦੀ ਪਾਲਣਾ ਹੋਵੇਗੀ ਅਤੇ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।