ਸਟਾਫ ਨਰਸਾਂ ਨੇ ਫੂਕਿਆ ਵਿੱਤ ਮੰਤਰੀ ਦਾ ਪੁਤਲਾ
🎬 Watch Now: Feature Video
ਸ੍ਰੀ ਫ਼ਤਿਹਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਨਰਸਿੰਗ ਐਸੋਸੀਏਸ਼ਨ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ਼ ਵਜੋਂ ਜ਼ਿਲ੍ਹਾ ਹਸਪਤਾਲ ਫਤਿਹਗੜ੍ਹ ਸਾਹਿਬ ਵਿਖੇ ਸਮੂਹ ਸਟਾਫ ਨਰਸਾਂ ਨੇ ਅਪਣੀ ਹੜਤਾਲ ਜਾਰੀ ਰੱਖੀ ਹੈ। ਜਿਸ ਨਾਲ ਹਸਪਤਾਲ 'ਚ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਿਹਤ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ । ਰੋਹ ਵਿੱਚ ਆਈਆਂ ਇਨ੍ਹਾਂ ਸਟਾਫ ਨਰਸਾਂ ਨੇ ਜ਼ਿਲ੍ਹਾ ਹਸਪਤਾਲ ਵਿਖੇ ਧਰਨਾ ਦੇਕੇ ,ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਕੇ ਰੋਸ ਰੈਲੀ ਵੀ ਕੀਤੀ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦਾ ਪੁਤਲਾ ਫੂਕਿਆ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਕੇਡਰ ਦੀ ਪੇ-ਪੈਰਿਟੀ ਬਹਾਲ ਕਰਨ, ਛੇਵੇਂ ਤਨਖ਼ਾਹ ਕਮਿਸ਼ਨ ਤਹਿਤ ਪੈਦਾ ਹੋਈ ਪੇ-ਅਨਾਮਲੀ ਦੂਰ ਕਰਨ, ਬਾਕੀ ਸੂਬਿਆਂ ਦੀ ਤਰਜ਼ ਤੇ ਨਰਸਿੰਗ ਕੇਅਰ ਅਲਾਊਂਸ ਦੇਣ, ਕੱਟਿਆ ਡਾਈਟ ਤੇ ਯੂਨੀਫਾਰਮ ਅਲਾਊਂਸ ਬਹਾਲ ਕਰਨ, ਟਰੈਵਲਿੰਗ ਅਲਾਊਂਸ ਦੇਣ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਕੇਂਦਰ ਦੀ ਤਰਜ ਤੇ ਅਹੁਦੇ ਦਾ ਨਾਮ ਨਰਸਿੰਗ ਅਫ਼ਸਰ ਰੱਖਣ ,ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਕੋਰੋਨਾ ਕਾਲ 'ਚ ਰੱਖੇ ਗਏ ਆਊਟਸੋਰਸ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਨ ਆਦਿ ਮੰਗਾਂ ਤੁਰੰਤ ਮੰਨੀਆਂ ਜਾਣ ਨਹੀਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।