ਸੈਨਿਕ ਦੀ ਡਿਊਟੀ ਦੌਰਾਨ ਮੌਤ - ਕੈਂਟ ਵਿਖੇ ਤੈਨਾਤ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12342274-thumbnail-3x2-jh.jpg)
ਰੂਪਨਗਰ : ਪਿੰਡ ਸਾਊਪੁਰ (ਬੜੀਵਾਲ) ਦੇ ਭਾਰਤੀ ਫੌਜ਼ ’ਚ ਸੇਵਾ ਨਿਭਾ ਰਹੇ 26 ਸਾਲਾ ਨੌਜਵਾਨ ਸੈਨਿਕ ਦੀ ਡਿਊਟੀ ਦੌਰਾਨ ਮੌਤ ਹੋ ਗਈ ਸੀ। 19 ਸਿੱਖ ਰੈਜੀਮੈਂਟ ਦਾ ਸੈਨਿਕ ਗੁਰਪ੍ਰੀਤ ਸਿੰਘ ਹੈੱਪੀ ਜ਼ਿਲਾ ਗੁਰਦਾਸਪੁਰ ਦੇ ਤਿਬੜੀ ਕੈਂਟ (ਪੁਰਾਣਾ ਸ਼ਾਲਾ) ਵਿਖੇ ਡਿਊਟੀ ਨਿਭਾ ਰਿਹਾ ਸੀ। ਬੀਤੀ ਰਾਤ ਤਿਬੜੀ ਕੈਂਟ ਤੋਂ ਫੌਜ਼ ਦੇ ਅਧਿਕਾਰੀਆਂ ਨੇ ਟੈਲੀਫੋਨ ਕਰ ਕੇ ਸੈਨਿਕ ਦੇ ਪਰਿਵਾਰ ਨੂੰ ਉਕਤ ਸੂਚਨਾ ਦਿੱਤੀ ਜਿਸਤੋਂ ਉਪਰੰਤ ਤਿਬੜੀ ਕੈਂਟ ਲਈ ਮ੍ਰਿਤਕ ਸੈਨਿਕ ਦੇ ਪਿਤਾ ਗੁਰਦੇਵ ਸਿੰਘ ਨਾਲ ਰਵਾਨਾ ਹੋਏ। ਪਿੰਡ ਦੇ ਸਰਪੰਚ ਜਸਵਿੰਦਰ ਸਿੰਘ ਤੇ ਹਰਮੇਸ਼ ਸਿੰਘ ਨੇ ਫੌਜ਼ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸਿਪਾਹੀ ਗੁਰਪ੍ਰੀਤ ਸਿੰਘ ਸਾਮੀਂ ਕਰੀਬ ਸਾਢੇ 6 ਵਜੇ ਕੈਂਟ ਵਿਖੇ ਡਿਊਟੀ ’ਤੇ ਤੈਨਾਤ ਸੀ। ਇਸ ਦੌਰਾਨ ਜਦੋਂ ਕੈਂਟ ਵਿਖੇ ਤੈਨਾਤ ਕੁਝ ਹੋਰਨਾਂ ਸੈਨਿਕਾਂ ਦੀ ਨਜ਼ਰ ਪਈ ਤਾਂ ਸਿਪਾਹੀ ਗੁਰਪ੍ਰੀਤ ਸਿੰਘ ਅਪਣੇ ਡਿਊਟੀ ਵਾਲੇ ਕਮਰੇ ’ਚ ਡਿੱਗਿਆ ਹੋਇਆ ਸੀ। ਉਸਨੂੰ ਤੁਰੰਤ ਡਾਕਟਰੀ ਸਹਾਇਤਾ ਲਈ ਲਿਜਾਇਆ ਗਿਆ ਪਰ ਉਸਦੀ ਮੌਤ ਹੋ ਚੁੱਕੀ ਸੀ।