ਹੁਸ਼ਿਆਰਪੁਰ ਹੌਟਸਪੋਟ ਜ਼ਿਲ੍ਹੇ 'ਚ ਸ਼ਾਮਲ, ਫਿਰ ਵੀ 'ਸਮਾਜਿਕ ਦੂਰੀ' ਦੀਆਂ ਉੱਡ ਰਹੀਆਂ ਧੱਜੀਆਂ - ਹੁਸ਼ਿਆਰਪੁਰ ਹੌਟਸਪੋਟ
🎬 Watch Now: Feature Video
ਹੁਸ਼ਿਆਰਪੁਰ: ਸਰਕਾਰ ਨੇ ਜਿਨ੍ਹਾਂ ਪੰਜ ਜ਼ਿਲ੍ਹਿਆਂ ਨੂੰ ਹੌਟਸਪੌਟ ਵਿੱਚ ਰੱਖਿਆ ਹੈ, ਉਨ੍ਹਾਂ ਵਿੱਚੋਂ ਹੁਸ਼ਿਆਰਪੁਰ ਜ਼ਿਲ੍ਹੇ ਦਾ ਨਾਮ ਵੀ ਸ਼ਾਮਲ ਹੈ। ਇਸ ਦੇ ਬਾਵਜੂਦ ਜ਼ਿਲ੍ਹੇ ਵਿੱਚ ਲੋਕ ਮੰਡੀ ਵਿੱਚ ਆਮ ਦਿਨਾਂ ਵਾਂਗ ਘੁੰਮਦੇ ਤੇ ਸਬਜ਼ੀ ਖ਼ਰੀਦਦੇ ਹੋਏ ਨਜ਼ਰ ਆਏ। ਡੀਐਸਪੀ ਕੁਲਵੰਤ ਸਿੰਘ ਖੁਦ ਡਿਊਟੀ ਨਿਭਾਉਂਦੇ ਹੋਏ ਇਨ੍ਹਾਂ ਨੂੰ ਸਮਝਾ ਰਹੇ ਹਨ ਤੇ ਇਨ੍ਹਾਂ ਦੇ ਪਾਸ ਚੈੱਕ ਕਰ ਰਹੇ ਹਨ। ਚੈਕਿੰਗ ਦੇ ਬਾਵਜੂਦ ਵੀ ਲੋਕ ਮੰਨਣ ਲਈ ਜਾਂ ਸਮਝਣ ਲਈ ਤਿਆਰ ਨਹੀਂ ਹਨ।