60 ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ
🎬 Watch Now: Feature Video
ਪਠਾਨਕੋਟ:ਜਿਵੇਂ-ਜਿਵੇਂ ਹੀ ਨਗਰ ਨਿਗਮ ਦੀਆਂ ਚੋਣਾਂ ਨਜ਼ਦੀਕ ਆ ਰਹੀਆਂ ਹਨ ਉਦਾਂ ਹੀ ਪਠਾਨਕੋਟ ਦੇ 'ਚ ਪਾਰਟੀ ਵਰਕਰਾਂ ਦਾ ਫੇਰਬਦਲ ਹੋਣਾ ਵੀ ਸ਼ੁਰੂ ਹੋ ਗਿਆ ਹੈ ਤੇ ਇਸੇ ਕੜੀ ਦੇ ਤਹਿਤ ਪਠਾਨਕੋਟ ਦੇ ਮਲਕਪੁਰ ਵਿਖੇ 60 ਪਰਿਵਾਰ ਭਾਜਪਾ ਤੇ ਕਾਂਗਰਸ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ(ਬ) 'ਚ ਸ਼ਾਮਿਲ ਹੋ ਗਏ। ਜਿਸ ਦੇ ਲਈ ਇੱਕ ਵਿਸ਼ੇਸ਼ ਸਮਾਗਮ ਪਿੰਡ ਮਲਕਪੁਰ ਵਿਖੇ ਕਰਵਾਇਆ ਗਿਆ, ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਮੰਟੂ ਮੁੱਖ ਤੌਰ 'ਤੇ ਪੁੱਜੇ ਤੇ ਉਨ੍ਹਾਂ ਨੇ ਸਿਰੋਪਾ ਭੇਟ ਕਰਕੇ ਸਾਰੇ ਲੋਕਾਂ ਨੂੰ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਪਾਰਟੀ ਦੇ 'ਚ ਬਣਦਾ ਮਾਣ ਸਨਮਾਨ ਦੇਣ ਦੀ ਗੱਲ ਆਖੀ।