ਨਾ ਬੈਂਡ, ਨਾ ਵਾਜਾ, 4 ਬਰਾਤੀਆਂ ਸਣੇ ਕਰਵਾਇਆ ਵਿਆਹ, ਸਰਪੰਚ ਨੇ ਦਿੱਤੀ ਵਧਾਈ - ਸਾਦਾ ਵਿਆਹ

🎬 Watch Now: Feature Video

thumbnail

By

Published : Apr 27, 2020, 3:13 PM IST

ਲੁਧਿਆਣਾ: ਪਿੰਡ ਮੱਲੇਵਾਲ ਦੇ ਨਿਵਾਸੀ ਬਲਦੇਵ ਸਿੰਘ ਦਾ ਵਿਆਹ ਜ਼ਿਲ੍ਹਾ ਨਵਾਂਸ਼ਹਿਰ ਦੀ ਰਹਿਣ ਵਾਲੀ ਲੜਕੀ ਕੁਲਦੀਪ ਕੌਰ ਨਾਲ ਹੋਇਆ। ਵਿਆਹ ਤੋਂ ਪਹਿਲਾਂ ਦੋਹਾਂ ਹੀ ਪਰਿਵਾਰਾਂ ਨੇ ਪ੍ਰਸ਼ਾਸਨ ਤੋਂ ਪ੍ਰਵਾਨਗੀ ਲਈ ਸੀ। ਇਸ ਤੋਂ ਬਾਅਦ ਲਾੜਾ ਬਲਦੇਵ ਸਿੰਘ ਆਪਣੇ ਮਾਤਾ-ਪਿਤਾ ਤੇ ਇੱਕ ਡਰਾਈਵਰ ਨੂੰ ਨਾਲ ਲੈ ਕੇ ਕੁੱਲ ਕੁਲਦੀਪ ਕੌਰ ਨੂੰ ਵਿਆਹੁਣ ਗਿਆ। ਉਨ੍ਹਾਂ ਨੇ ਗੁਰਦੁਆਰਾ ਸਾਹਿਬ ’ਚ ਬੜੇ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ, ਉਪਰੰਤ ਡੋਲੀ ਘਰ ਲੈ ਕੇ ਆ ਗਏ। ਕੁਲਦੀਪ ਕੌਰ ਨੂੰ ਵਿਆਹ ਕੇ ਲੈ ਕੇ ਆਉਣ 'ਤੇ ਪਿੰਡ ਦੇ ਸਰਪੰਚ ਤੇ ਸਾਰੇ ਪੰਚਾਂ ਨੇ ਮਿਲ ਕੇ ਸਾਦੇ ਵਿਆਹ ’ਚ ਰੰਗ ਭਰਨ ਤੇ ਨਵੇਂ ਵਿਆਹੇ ਜੋੜੇ ਨੂੰ ਵਧਾਈ ਦੇਣ ਲਈ ਕੇਕ ਦਾ ਇੰਤਜ਼ਾਮ ਕੀਤਾ ਤੇ ਫਿਰ ਘਰ ਜਾ ਕੇ ਵਿਆਹ ਜੋੜੇ ਤੋਂ ਕੇਕ ਕਟਵਾ ਕੇ ਵਧਾਈ ਦਿੱਤੀ। ਇਸ ਬਾਰੇ ਗੱਲ ਕਰਦਿਆਂ ਵਿਆਹੀ ਜੋੜੀ ਨੇ ਕਿਹਾ ਕਿ ਇਹੋ ਜਿਹੇ ਸਾਦੇ ਵਿਆਹ ਹੀ ਕਰਨੇ ਚਾਹੀਦੇ ਹਨ ਜਿਸ ਨਾਲ ਖਰਚਾ ਵੀ ਘੱਟ ਹੁੰਦਾ ਹੈ ਤੇ ਸਾਦਗੀ ਵੀ ਰਹਿੰਦੀ ਹੈ।

ABOUT THE AUTHOR

author-img

...view details

ETV Bharat Logo

Copyright © 2025 Ushodaya Enterprises Pvt. Ltd., All Rights Reserved.