ਸਿੱਖ ਸਟੂਡੈਂਟ ਫੈੱਡਰੇਸ਼ਨ ਨੇ ਕੇਜਰੀਵਾਲ ਦੀ ਅਰਥੀ ਸਾੜ ਕੇ ਕੀਤਾ ਰੋਸ਼ ਪ੍ਰਦਰਸ਼ਨ - ਮਾਨਸਾ
🎬 Watch Now: Feature Video
ਮਾਨਸਾ: ਸਿੱਖ ਸਟੂਡੈਂਟ ਫੇਂਡੈਰਸਨ ਦੇ ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਸਿੰਘ ਹੀਰੋਂ ਖੁਰਦ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ੫੫੦ ਵੇਂ ਅਵਤਾਰ ਪੂਰਵ ਮੌਕੇ ਭਾਰਤ ਸਰਕਾਰ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾ ਕਰਨ ਲਈ ਫੈਸਲਾ ਕੀਤਾ ਗਿਆ। ਜਿਸ ਵਿੱਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦਾ ਨਾਮ ਵੀ ਸ਼ਾਮਿਲ ਹੈ, ਜੋ ਲਗਭੱਗ 27 ਸਾਲ ਤੋਂ ਜੇਲ ਵਿਚ ਬੰਦ ਹਨ। ਭੁੱਲਰ ਦਾ ਕੇਸ ਦਿੱਲੀ ਨਾਲ ਸਬੰਧਿਤ ਹੋਣ ਕਾਰਨ ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਕਈ ਵਾਰ ਦਿੱਲੀ ਦੀ ਕੇਜਰੀਵਾਲ ਸਰਕਾਰ ਨੂੰ ਭੁੱਲਰ ਦੀ ਪੈਰੋਲ ਦੀ ਰਿਪੋਰਟ ਭੁੱਲਰ ਦੇ ਹੱਕਾਂ ਵਿੱਚ ਭੇਜ ਕੇ ਰਿਹਾਈ ਲਈ ਕਿਹਾ ਜਾ ਚੁੱਕਿਆ ਹੈ ਪਰ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਮਾੜੀ ਮੰਸਾ ਨਾਲ ਭੁੱਲਰ ਦੀ ਰਿਹਾਈ ਦੇ ਰਲੀਜਿੰਗ ਵਰੰਟਾ ਤੇ ਦਸਤਖ਼ਤ ਨਹੀਂ ਕੀਤੇ। ਜਿਸ ਕਾਰਨ ਭੁੱਲਰ ਦੀ ਰਿਹਾਈ ਲਟਕ ਰਹੀ ਹੈ।