ਕ੍ਰਿਕਟ ਦੀ ਖੇਡ ਨੂੰ ਲੈਕੇ ਸਿਕੰਦਰ ਸਿੰਘ ਮਲੂਕਾ ਨੇ ਦਿੱਤਾ ਵੱਡਾ ਬਿਆਨ, ਕਿਹਾ... - ਪ੍ਰੈੱਸ ਕਾਨਫਰੰਸ
🎬 Watch Now: Feature Video
ਬਠਿੰਡਾ: ਪੰਜਾਬ ਕਬੱਡੀ ਐਸੋਸੀਏਸ਼ਨ ਦੇ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਵੱਲੋਂ ਕਰਵਾਈ ਜਾ ਰਹੀ ਪੰਜਾਬ ਕਬੱਡੀ ਲੀਗ ਸਬੰਧੀ ਪ੍ਰੈੱਸ ਕਾਨਫਰੰਸ ਦੌਰਾਨ ਬੋਲਦਿਆਂ ਕਿਹਾ ਕਿ ਕ੍ਰਿਕਟ ਦੀ ਖੇਡ ਬਾਕੀ ਖੇਡਾਂ ਨੂੰ ਖਾ ਗਈ ਹੈ। ਪਾਕਿਸਤਾਨ ਹੱਥੋਂ ਭਾਰਤ ਦੀ ਹੋਈ ਸ਼ਰਮਨਾਕ ਹਾਰ 'ਤੇ ਬੋਲਦਿਆਂ ਕਿਹਾ ਕਿ ਜਿੱਤ ਹਾਰ ਬਣੀ ਹੋਈ ਹੈ ਪਰ ਭਾਰਤੀ ਟੀਮ ਥੱਕ ਚੁੱਕੀ ਸੀ ਕਹਿਣਾ ਗਲਤ ਹੈ ਕਿਉਂਕਿ ਦੋ ਖਿਡਾਰੀ ਖੇਡਦੇ ਹਨ ਜਦਕਿ ਨੌਂ ਵਿਹਲੇ ਬੈਠੇ ਹੁੰਦੇ ਹਨ।ਉਨ੍ਹਾਂ ਕਿਹਾ ਕਿ ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡਿਆ ਜਾਣਾ ਚਾਹੀਦਾ ਹੈ, ਜਿੱਤ ਹਾਰ ਕੋਈ ਮਾਅਨੇ ਨਹੀਂ ਰੱਖਦੀ। ਭਾਰਤ ਦੇ ਗੋਲਡ ਮੈਡਲਾਂ ਵਿੱਚ ਗਿਣਤੀ ਘੱਟਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਂ ਗਾਰੰਟੀ ਦਿੰਦਾ ਹਾਂ ਜੇਕਰ ਇਹ ਵਿਭਾਗ ਮੈਨੂੰ ਦਿੱਤਾ ਜਾਵੇ ਤਾਂ ਭਾਰਤ ਦੇ ਹਿੱਸੇ ਸੱਤ ਤੋਂ ਅੱਠ ਗੋਲਡ ਮੈਡਲ ਆਉਣਗੇ ਪਰ ਇਸ ਸਮੇਂ ਖਿਡਾਰੀਆਂ ਦੇ ਦਾਅ ਲੱਗਣ 'ਤੇ ਹੀ ਗੋਲਡ ਮੈਡਲ ਆ ਰਹੇ ਹਨ। ਸਾਰੀਆਂ ਸਰਕਾਰਾਂ ਨੂੰ ਖੇਡਾਂ ਪ੍ਰਤੀ ਪਾਲਿਸੀ ਬਣਾਉਣ ਦੀ ਲੋੜ ਹੈ ਅਤੇ ਖਿਡਾਰੀਆਂ ਨੂੰ ਪ੍ਰਾਇਮਰੀ ਤੋਂ ਹੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ।