ਅਬੋਹਰ ’ਚ ਨਿਗਮ ਦੁਆਰਾ ਸਾਮਾਨ ਚੁੱਕੇ ਜਾਣ ਤੋਂ ਭੜਕੇ ਦੁਕਾਨਦਾਰ - ਦੁਕਾਨਦਾਰ ਸੜਕਾਂ ’ਤੇ ਸਾਮਾਨ ਰੱਖ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-10814129-941-10814129-1614521816750.jpg)
ਫਾਜ਼ਿਲਕਾ: ਅਬੋਹਰ ਦੇ ਬਾਜ਼ਾਰ ਨੰ. 12 ’ਚ ਉਸ ਸਮੇਂ ਹੰਗਾਮਾ ਮਚ ਗਿਆ, ਜਦੋਂ ਨਗਰ ਨਿਗਮ ਦੀ ਟੀਮ ਅਤੇ ਦੁਕਾਨਦਾਰਾਂ ਦੇ ਸਾਮਾਨ ਨੂੰ ਲੈ ਕੇ ਵਿਵਾਦ ਹੋ ਗਿਆ। ਦੁਕਾਨਦਾਰਾਂ ਵਲੋਂ ਪ੍ਰਸ਼ਾਸਨ ਦੁਆਰਾ ਕੀਤੀ ਗਈ ਕਾਰਵਾਈ ਦੇ ਰੋਸ ਵਜੋਂ ਧਰਨਾ ਲਗਾ ਦਿੱਤਾ ਦਿੱਤਾ ਅਤੇ ਪ੍ਰਸ਼ਾਸਨ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧ ਵਿਚ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿਗਮ ਦੇ ਕਮਿਸ਼ਨਰ ਅਭਿਜੀਤ ਕਪਿਲੇਸ਼ ਦੇ ਆਦੇਸ਼ਾਂ ਤਹਿਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਦੁਕਾਨਦਾਰ ਸੜਕਾਂ ’ਤੇ ਸਾਮਾਨ ਰੱਖ ਰਹੇ ਹਨ ਜਿਸ ਸਬੰਧੀ ਉਨ੍ਹਾਂ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ, ਜਿਸਦੇ ਚਲਦਿਆਂ ਕਾਰਵਾਈ ਕੀਤੀ ਗਈ ਹੈ।