ਮੋਗਾ ਵਿੱਚ ਲੌਕਡਾਊਨ ਕਾਰਨ ਦੁਕਾਨਦਾਰ ਪ੍ਰੇਸ਼ਾਨ - moga covid-19
🎬 Watch Now: Feature Video
ਮੋਗਾ: ਹਫ਼ਤਾਵਾਰੀ ਲੌਕਡਾਊਨ ਕਾਰਨ ਆਮ ਦੁਕਾਨਦਾਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੁਕਾਨਾਦਾਰਾਂ ਦਾ ਕਹਿਣਾ ਹੈ ਕਿ ਸਰਕਾਰ ਦਾ ਹਫ਼ਤਾਵਾਰੀ ਲੌਕਡਾਊਨ ਦਾ ਫ਼ੈਸਲਾ ਬਹੁਤ ਗਲਤ ਹੈ। ਦੁਕਾਨਦਾਰਾਂ ਗੁਰਸੇਵਕ ਸਿੰਘ ਸੰਨਿਆਸੀ, ਅਰਵਿੰਦਰ ਸਿੰਘ ਕਾਨਪੁਰੀਆ ਅਤੇ ਬਲਰਾਜ ਸਿੰਘ ਆਦਿ ਨੇ ਕਿਹਾ ਕਿ ਲੌਕਡਾਊਨ ਕਾਰਨ ਗ਼ਰੀਬ ਤੇ ਆਮ ਦੁਕਾਨਦਾਰਾਂ ਨੂੰ ਹੀ ਨੁਕਸਾਨ ਪੁੱਜ ਰਿਹਾ ਹੈ ਕਿਉਂਕਿ ਸ਼ਨੀਵਾਰ ਤੇ ਐਤਵਾਰ ਨੂੰ ਹੀ ਕਮਾਈ ਹੋਣੀ ਹੁੰਦੀ ਹੈ। ਬਾਜ਼ਾਰ ਅੱਧੇ ਖੁੱਲ੍ਹੇ ਹੁੰਦੇ ਹਨ ਅਤੇ ਅੱਧੇ ਬੰਦ ਹੁੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਭੀੜ ਪਹਿਲਾਂ ਦੀ ਤਰ੍ਹਾਂ ਜਾਰੀ ਹੈ ਤਾਂ ਫਿਰ ਆਮ ਦੁਕਾਨਦਾਰਾਂ ਨੂੰ ਕਿਉਂ ਲੌਕਡਾਊਨ ਦੇ ਨਾਂਅ 'ਤੇ ਪੀਸਿਆ ਜਾ ਰਿਹਾ ਹੈ। ਉਨ੍ਹਾਂ ਸਰਕਾਰ ਨੂੰ ਮੰਗ ਕੀਤੀ ਕਿ ਜਾਂ ਤਾਂ ਲੌਕਡਾਊਨ ਨੂੰ ਹਟਾਇਆ ਜਾਵੇ ਜਾਂ ਫ਼ਿਰ ਪੂਰੀ ਤਰ੍ਹਾਂ ਲੌਕਡਾਊਨ ਲਗਾਇਆ ਜਾਵੇ।