ਹੁਸ਼ਿਆਰਪੁਰ ਦੀ ਇੱਕ ਦੁਕਾਨ 'ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਮਾਲ ਸੜ ਕੇ ਸੁਆਹ - Hoshiarpur shop burns news
🎬 Watch Now: Feature Video
ਹੁਸ਼ਿਆਰਪੁਰ ਦੇ ਘੰਟਾ ਘਰ ਚੌਕ ਬਜ਼ਾਰ 'ਚ ਲਕਸ਼ਮੀ ਡਰਾਈ ਨਾਮਕ ਦੁਕਾਨ 'ਚ ਅਚਾਨਕ ਅੱਗ ਲੱਗ ਗਈ। ਦੁਕਾਨ 'ਚ ਲਗੀ ਅੱਗ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਅੱਗ ਦੁਪਹਿਰ ਦੇ ਕਰੀਬ 3 ਵਜੇ ਦੀ ਲੱਗੀ। ਜ਼ਿਕਰਯੋਗ ਹੈ ਕਿ ਅੱਗ ਨੇ ਕੁਝ ਹੀ ਸਮੇਂ 'ਚ ਹੀ ਸਾਰੀ ਦੁਕਾਨ ਨੂੰ ਆਪਣੀ ਲਪੇਟ 'ਚ ਲੈ ਲਿਆ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨ ਹੱਲੇ ਸਪੱਸ਼ਟ ਨਹੀਂ ਹੋ ਸਕੇ ਹਨ। ਅੱਗ ਲੱਗਣ ਕਾਰਨ ਨੇੜੇ ਦੀਆਂ ਦੁਕਾਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅੱਗ ਇੰਨੀ ਭਿਆਨਕ ਸੀ ਕਿ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਨੇ ਮਿਲ ਕੇ ਇਸ 'ਤੇ ਕਾਬੂ ਪਾਇਆ। ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ ਦੁਕਾਨ 'ਚ ਲੱਖਾਂ ਦਾ ਨੁਕਸਾਨ ਹੋਇਆ ਹੈ।