ਗੁਰਦਾਸਪੁਰ ਬਲੱਡ ਬੈਂਕ ‘ਚ ਨਵਾਂ ਸੰਕਟ, ਸਿਰਫ 70 ਯੂਨਿਟ ਬਚਿਆ ਖੂਨ
🎬 Watch Now: Feature Video
ਗੁਰਦਾਸਪੁਰ: ਕੋਰੋਨਾ ਵਾਇਰਸ ਨੇ ਜਿੱਥੇ ਰੋਜ਼ਮੱਰਾ ਦੀ ਜ਼ਿੰਦਗੀ ਸਮੇਤ ਸਿਹਤ ਸੇਵਾਵਾਂ ਨੂੰ ਵੱਡੇ ਪੱਧਰ ਤੇ ਪ੍ਰਭਾਵਤ ਕੀਤਾ ਹੈ ਉੱਥੇ ਹੀ ਜਿਲ੍ਹਾ ਗੁਰਦਾਸਪੁਰ ਦੇ ਬਲੱਡ ਬੈਂਕ ਵਿੱਚ ਵੀ ਕੋਰੋਨਾ ਦਾ ਪਰਛਾਵਾਂ ਪਿਆ ਹੈ। ਕੋਰੋਨਾ ਵਾਇਰਸ ਕਾਰਨ ਬਲੱਡ ਡੋਨਰਾਂ ਵੱਲੋਂ ਖੂਨ ਦਾਨ ਨਹੀਂ ਕੀਤਾ ਜਾ ਰਿਹਾ ਜਿਸ ਕਰਕੇ ਖੂਨ ਦੀ ਵੱਡੀ ਘਾਟ ਆ ਗਈ ਹੈ । ਬਲੱਡ ਬੈਂਕ ਵਿਚ ਏ ਪਾਜ਼ੀਟਿਵ ਅਤੇ ਓ ਪਾਜ਼ੀਟਿਵ ਗਰੁੱਪ ਦੇ ਖੂਨ ਦਾ ਸਟਾਕ ਬਿਲਕੁਲ ਖਤਮ ਹੋ ਚੁੱਕਾ ਹੈ ਜਿਸ ਕਰਕੇ ਲੋਕ ਪ੍ਰੇਸ਼ਾਨ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲੱਡ ਬੈਂਕ ਦੇ ਐਲਟੀਐਮ ਰਾਣਾ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਦਾ ਕਹਿਰ ਬਲੱਡ ਬੈਂਕ ਉੱਪਰ ਵੀ ਪਿਆ ਹੈ ਕੋਰੋਨਾ ਕਰਕੇ ਬਲੱਡ ਬੈਂਕ ਵਿਚ ਖੂਨ ਦੀ ਬਹੁਤ ਕਮੀ ਹੈ ਜਿਸ ਕਰਕੇ ਮਰੀਜਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਉਹਨਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਪਹਿਲਾਂ ਬਲੱਡ ਬੈਂਕ ਵਿਚ 250 ਤੋਂ 300 ਯੂਨਿਟ ਬਲੱਡ ਰਹਿੰਦਾ ਸੀ ਪਰ ਹੁਣ ਕੋਰੋਨਾ ਵਾਇਰਸ ਕਾਰਨ ਬਲੱਡ ਬੈਂਕ ਵਿਚ ਸਿਰਫ 70 ਯੂਨਿਟ ਹੀ ਬਚੇ ਹਨ।