ਬਰਨਾਲਾ: ਸੀਵਰੇਜ ਵਿਭਾਗ ਵੱਲੋਂ ਲੱਖਾਂ ਰੁਪਏ ਦੀ ਠੱਗੀ, ਲੋਕ ਪ੍ਰੇਸ਼ਾਨ - barnala news
🎬 Watch Now: Feature Video
ਬਰਨਾਲਾ ਸ਼ਹਿਰ ਦੇ ਅੱਧੇ ਹਿੱਸੇ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਲੱਖਾਂ ਰੁਪਏ ਦੀ ਲਾਗਤ ਨਾਲ ਐਸਡੀ ਕਾਲਜ਼ ਨੇੜੇ ਰੇਲਵੇ ਫਾਟਕਾਂ ਤੋਂ ਕਚਿਹਰੀ ਚੌਂਕ ਤੱਕ ਸੀਵਰੇਜ ਪਾਇਆ ਗਿਆ ਸੀ। ਪਰ ਲੈਵਲ ਦਾ ਫ਼ਰਕ ਰਹਿਣ ਕਾਰਨ ਸੀਵਰੇਜ਼ ਦਾ ਗੰਦਾ ਪਾਣੀ ਕੱਢਣ ਲਈ ਰੇਲਵੇ ਫ਼ਾਟਕ ਨੇੜੇ 'ਤੇ ਸੀਵਰੇਜ ਵਿਭਾਗ ਵਲੋਂ ਇੱਕ ਮੋਟਰ ਲਗਾਈ ਗਈ ਸੀ। ਇਹ ਮੋਟਰ ਅਧਿਕਾਰੀਆਂ ਨੇ ਦੋ ਮਹੀਨੇ ਕਹਿ ਕੇ ਲਗਾਈ ਸੀ। ਪਰ ਇਸ ਮੋਟਰ ਨੂੰ ਲੱਗੇ ਕਰੀਬ ਸਾਢੇ ਸੱਤ ਸਾਲ ਦਾ ਸਮਾਂ ਬੀਤ ਚੁੱਕਾ ਹੈ। ਸੀਵਰੇਜ਼ ਦੇ ਲੈਵਲ ਨੂੰ ਠੀਕ ਕਰਨ ਦੀ ਬਜਾਏ ਇਸ ਮੋਟਰ ਪੰਪ ਰਾਹੀਂ ਢੰਗ ਟਪਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਵੀ ਹੈ ਕਿ ਸੀਵਰੇਜ ਵਿਭਾਗ ਆਪਣੀ ਇਸ ਅਣਗਹਿਲੀ 'ਤੇ ਪਰਦਾ ਪਾਉਣ ਲਈ ਹਰ ਮਹੀਨੇ ਲੱਖਾਂ ਰੁਪਏ ਬਰਬਾਦ ਕਰ ਰਿਹਾ ਹੈ। ਇਸ ਤੋਂ ਇਲਾਵਾ ਸੀਵਰੇਜ ਦੇ ਖੁੱਲ੍ਹੇ ਬੋਰ ਵਿੱਚੋਂ ਆ ਰਹੀ ਗੰਦੀ ਬਦਬੂ ਕਾਰਨ ਦੁਕਾਨਦਾਰਾਂ ਅਤੇ ਰਾਹਗੀਰਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਤੇ ਇਸ ਦੇ ਨਾਲ ਹਾਦਸਾ ਹੋਣ ਦਾ ਵੀ ਡਰ ਰਹਿੰਦਾ ਹੈ।