ਕਿਰਨਜੀਤ ਕੌਰ ਵੱਲੋਂ ਕੀਤੀ ਜਾ ਰਹੀ ਸਰਜੀਕਲ ਕੈਪ ਤੇ ਮਾਸਕ ਦੀ ਸੇਵਾ - ਪੰਜਾਬ 'ਚ ਕਰਫਿਊ
🎬 Watch Now: Feature Video
ਅੰਮ੍ਰਿਤਸਰ: ਕਰਫਿਊ ਦੌਰਾਨ ਲੋੜਵੰਦਾਂ ਦੀ ਮਦਦ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਜਿੱਥੇ ਸ਼੍ਰੋਮਣੀ ਕਮੇਟੀ ਸਮੇਤ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵਲੋਂ ਲੋੜਵੰਦਾਂ ਨੂੰ ਰਾਸ਼ਨ ਅਤੇ ਲੰਗਰ ਘਰੋਂ ਘਰੀ ਪਹੁੰਚਾਇਆ ਜਾ ਰਿਹਾ ਹੈ, ਉੱਥੇ ਅੰਮ੍ਰਿਤਸਰ ਦੀ ਇੱਕ ਮਹਿਲਾ ਬੀਬੀ ਕਿਰਨਜੋਤ ਕੌਰ ਮਲ੍ਹੀ ਨੇ ਸੇਵਾ ਦੀ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਹੈ। ਕਿਰਨਜੀਤ ਕੌਰ ਨੂੰ ਉਨ੍ਹਾਂ ਦੀ ਇੱਕ ਨਰਸ ਰਿਸ਼ਤੇਦਾਰ ਕੋਲੋਂ ਇਸ ਗੱਲ ਦੀ ਜਾਣਕਾਰੀ ਮਿਲੀ ਸੀ ਕਿ ਹਸਪਾਤਾਲਾਂ 'ਚ ਸਰਜੀਕਲ ਕੈਪ ਤੇ ਮਾਸਕ ਦੀ ਕਮੀ ਹੈ। ਕਿਰਨ ਨੇ ਆਪਣੇ ਕਰੀਬੀ ਲੋਕਾਂ ਨਾਲ ਮਿਲ ਕੇ ਕਰੀਬ 300 ਮਾਸਕ ਤੇ 300 ਸਰਜੀਕਲ ਕੈਪਸ ਬਣਾ ਕੇ ਭੇਜਣੇ ਸ਼ੁਰੂ ਕੀਤੇ ਹਨ। ਕਿਰਨਜੋਤ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਅਜੋਕੇ ਮੁਸ਼ਕਲ ਸਮੇਂ ਸਭ ਨੂੰ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਹੈ।