ਰਮਾ ਚੋਪੜਾ ਕਾਲਜ ਵਿੱਚ ਪੋਸ਼ਣ ਪੰਦਰਵਾੜੇ ਤਹਿਤ ਕਰਵਾਇਆ ਗਿਆ ਪ੍ਰੋਗਰਾਮ - pathankot news
🎬 Watch Now: Feature Video
ਪਠਾਨਕੋਟ ਦੇ ਰਾਮਾ ਚੋਪੜਾ ਸਨਾਤਨ ਕਾਲਜ ਵਿੱਚ ਪੋਸ਼ਣ ਪੰਦਰਵਾੜੇ ਤਹਿਤ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਸਿਹਤ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਗ੍ਰਹਿ ਵਿਗਿਆਨ ਅਤੇ ਐੱਨਐੱਸਐੱਸ ਵਿਭਾਗ ਤੋਂ ਪ੍ਰੋਜੈਕਟ ਅਧਿਕਾਰੀ ਸੰਗੀਤਾ ਮਹਾਜਨ ਦੀ ਦੇਖ ਰੇਖ 'ਚ ਇਹ ਪੰਦਰਵਾੜਾ ਮਨਾਇਆ ਗਿਆ। ਇਸ ਵਿੱਚ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮਾਂ ਤੋਂ ਇਲਾਵਾ ਪੌਸ਼ਟਿਕ ਖੁਰਾਕ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸਦੇ ਨਾਲ ਹੀ ਪ੍ਰੋਗਰਾਮ ਦੇ ਉਦੇਸ਼ ਨੂੰ ਸਪੱਸ਼ਟ ਕਰਦਿਆਂ ਸਤਿੰਦਰ ਕਾਹਲੋਂ ਨੇ ਕਿਹਾ ਕਿ ਪੌਸ਼ਟਿਕ ਖੁਰਾਕ ਸਰੀਰ ਦੀ ਜੋਸ਼ ਨੂੰ ਮਜ਼ਬੂਤ ਬਣਾਉਂਦੀ ਹੈ ਅਤੇ ਬਿਮਾਰੀਆਂ ਘੱਟ ਲੱਗਦੀਆਂ ਹਨ।