ਨਰਿੰਦਰ ਕੁਮਾਰ ਬਿੰਟਾ ਅਰੋੜਾ ਬਣੇ ਗਿੱਦੜਬਾਹਾ ਨਗਰ ਕੌਂਸਲ ਦੇ ਪ੍ਰਧਾਨ - Council persident
🎬 Watch Now: Feature Video
ਮੁਕਤਸਰ ਸਾਹਿਬ: ਹਲਕਾ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਹਾਜ਼ਰੀ ਵਿੱਚ ਨਗਰ ਕੌਂਸਲ ਗਿੱਦੜਬਾਹਾ ਦੀ ਚੋਣ ਹੋਈ, ਜਿਸ ਵਿੱਚ ਸਰਬਸੰਮਤੀ ਨਾਲ ਵਾਰਡ ਨੰਬਰ 18 ਤੋਂ ਕੌਂਸਲਰਨਰਿੰਦਰ ਕੁਮਾਰ ਬਿੰਟਾ ਅਰੋੜਾ ਨੂੰ ਪ੍ਰਧਾਨ ਚੁਣਿਆ ਗਿਆ। ਜਦੋਂ ਕਿ ਵਾਰਡ ਨੰਬਰ 5 ਤੋਂ ਕੌਂਸਲਰ ਸ੍ਰੀਮਤੀ ਅਨੂੰ ਬਾਲਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਵਾਰਡ ਨੰਬਰ 10 ਤੋਂ ਜਗਮੀਤ ਸਿੰਘ ਲੱਖਾ ਨੂੰ ਮੀਤ ਪ੍ਰਧਾਨ ਚੁਣਿਆ ਗਿਆ। ਪ੍ਰਧਾਨਗੀ ਲਈ ਬਿੰਟਾ ਅਰੋੜਾ ਦੇ ਨਾਮ ਦਾ ਪ੍ਰਸਤਾਵ ਵਾਰਡ ਨੰਬਰ 2 ਤੋਂ ਕੌਂਸਲਰ ਨਰਿੰਦਰ ਸਿੰਘ ਭੋਲਾ ਨੇ ਰੱਖਿਆ। ਉਸ ਤੋਂ ਬਾਅਦ ਇਕ ਅਜ਼ਾਦ ਕੌਂਸਲਰ ਰਮੇਸ਼ ਕੁਮਾਰ ਫੌਜੀ ਸਮੇਤ ਬਾਕੀ 17 ਕੌਂਸਲਰਾਂ ਨੇ ਬਿੰਟਾ ਅਰੋੜਾ ਦੇ ਨਾਮ ’ਤੇ ਆਪਣੀ ਸਹਿਮਤੀ ਜਤਾਈ।