ਕੋਰੋਨਾ ਦੇ ਪ੍ਰਕੋਪ ਕਰਕੇ ਮਨੁੱਖਤਾ ਦੀ ਭਲਾਈ ਲਈ ਹੋ ਰਹੇ ਸਹਿਜ ਪਾਠ - ਮਨੁੱਖਤਾ ਦੀ ਭਲਾਈ ਲਈ ਸਹਿਜ ਪਾਠ
🎬 Watch Now: Feature Video

ਅੰਮ੍ਰਿਤਸਰ: ਕੋਰੋਨਾ ਵਾਇਰਸ ਕਰਕੇ ਭਾਰਤ ਦੀ ਸਥਿਤੀ ਕਾਫੀ ਡਾਵਾਂਡੋਲ ਹੋ ਰਹੀ ਹੈ। ਇਸ ਦੌਰਾਨ ਸਮਾਜ ਦਾ ਭਲਾ ਸੋਚਣ ਵਾਲੇ ਲੋਕ ਆਪੋ ਆਪਣੇ ਪੱਧਰ 'ਤੇ ਸੇਵਾ ਕਰ ਰਹੇ ਹਨ। ਇਸੇ ਤਹਿਤ ਹੀ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਰਾਣੀ ਬਾਜ਼ਾਰ, ਸ਼ਰੀਫਪੁਰਾ ਅੰਮ੍ਰਿਤਸਰ ਵੱਲੋਂ ਲਗਾਤਾਰ ਸਹਿਜ ਪਾਠ ਕਰਵਾਏ ਜਾ ਰਹੇ ਹਨ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਵਰਿੰਦਰ ਸਿੰਘ ਸਵੀਟੀ ਨੇ ਦੱਸਿਆ ਕਿ ਜਿੱਥੇ ਉਨ੍ਹਾਂ ਦੀ ਕਮੇਟੀ ਵੱਲੋਂ ਲੋੜਵੰਦ ਲੋਕਾਂ ਤੱਕ ਲੰਗਰ ਪਹੁੰਚਾਇਆ ਜਾ ਰਿਹਾ ਹੈ, ਉਥੇ ਹੀ ਮਨੁੱਖਤਾ ਦੇ ਬਚਾਅ ਲਈ ਵਾਹਿਗੁਰੂ ਦੇ ਚਰਨਾਂ ਵਿਚ ਅਰਦਾਸ ਕਰਨ ਲਈ ਲਗਾਤਾਰ ਸਹਿਜ ਪਾਠ ਹੋ ਰਹੇ ਹਨ।