ਕੁਰਾਲੀ ਅਨਾਜ ਮੰਡੀ 'ਚ ਆੜ੍ਹਤੀਆਂ ਲਈ ਦੂਜਾ ਦਿਨ ਰਿਹਾ ਰਾਹਤ ਭਰਿਆ - corona virus
🎬 Watch Now: Feature Video
ਕੁਰਾਲੀ: ਸ਼ਹਿਰ ਦੀ ਅਨਾਜ ਮੰਡੀ 'ਚ ਕਣਕ ਦੀ ਖਰੀਦ ਸ਼ੁਰੂ ਹੋ ਗਈ ਹੈ। ਭਲੇ ਹੀ ਪਹਿਲੇ ਦਿਨ ਕਿਸੀ ਵੀ ਕਿਸਾਨ ਦੇ ਮੰਡੀ ਨਾ ਆਉਣ ਕਾਰਨ ਆੜ੍ਹਤੀਆਂ 'ਚ ਨਿਰਾਸ਼ਾ ਵੇਖਣ ਨੂੰ ਮਿਲੀ ਪਰ ਆੜ੍ਹਤੀਆਂ ਲਈ ਦੂਜਾ ਦਿਨ ਰਾਹਤ ਭਰਿਆ ਰਿਹਾ। ਆੜ੍ਹਤੀ ਅਮਿਤ ਕੁਮਾਰ ਨੇ ਦੱਸਿਆ ਕਿ ਜਿਨ੍ਹਾਂ ਆੜ੍ਹਤੀਆਂ ਨੂੰ ਪਾਸ ਨਹੀਂ ਮਿਲੇ ਸਨ, ਉਨ੍ਹਾਂ ਨੂੰ ਪਾਸ ਮਿਲ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ 5 ਪਾਸ ਕਿਸਾਨਾਂ ਨੂੰ ਦੇਣ ਲਈ ਵੀ ਜਾਰੀ ਕੀਤੇ ਗਏ ਹਨ। ਉਹ ਇਹ ਪਾਸ ਨੰਬਰ ਵਾਈਜ਼ ਕਿਸਾਨਾਂ ਨੂੰ ਉਨ੍ਹਾਂ ਕੋਲ ਪਹਿਲਾਂ ਹੀ ਪਹੁੰਚਾ ਰਹੇ ਹਨ। ਉਨ੍ਹਾਂ ਵੱਲੋਂ ਲੇਬਰ ਅਤੇ ਕਿਸਾਨਾਂ ਵਿੱਚ ਸਰਕਾਰੀ ਹੁਕਮਾਂ ਅਨੁਸਾਰ ਸਮਾਜਕ ਦੂਰੀ ਦਾ ਵੀ ਖਿਆਲ ਰੱਖਣ ਦੀ ਗੱਲ ਕੀਤੀ ਜਾ ਰਹੀ ਹੈ। ਆੜ੍ਹਤੀਆਂ ਨੇ ਦੱਸਿਆ ਕਿ ਉਨ੍ਹਾਂ ਕਿਸਾਨਾਂ ਲਈ ਪਾਣੀ ਤੇ ਉਨ੍ਹਾਂ ਦੇ ਬੈਠਣ ਦਾ ਪੁਖਤਾ ਪ੍ਰਬੰਧ ਕੀਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਫਸਲ ਪਾਸ ਅਤੇ ਨੰਬਰਾਂ ਅਨੁਸਾਰ ਹੀ ਮੰਡੀ ਵਿੱਚ ਬੁਲਾਇਆ ਜਾ ਰਿਹਾ ਹੈ।