ਨਿੱਜੀ ਸਕੂਲ ਨੇ ਛਿੱਕੇ ਟੰਗੇ ਕੋਰੋਨਾ ਨਿਯਮ, ਵਿਦਿਆਰਥੀਆਂ ਲਏ ਜਾ ਰਹੇ ਪੇਪਰ
🎬 Watch Now: Feature Video
ਮਾਹਿਲਪੁਰ ਦਾ ਦੋਆਬਾ ਪਬਲਿਕ ਸਕੂਲ ਸਰਕਾਰੀ ਹੁਕਮਾਂ ਉਲੰਘਣਾ ਕਰਦੇ ਹੋਏ ਕੰਮਕਾਜ ਵਾਲੇ ਦਿਨ ਦੇ ਨਾਲ ਨਾਲ ਐਤਵਾਰ ਨੂੰ ਵੀ 11ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਸਕੂਲ ਬੁਲਾ ਕੇ ਉਨ੍ਹਾਂ ਦੀਆਂ ਦਾਖਲਾ ਪ੍ਰੀਖਿਆਵਾਂ ਲਈਆਂ ਜਾ ਰਹੀਆਂ ਹਨ। ਜਿਸ ਨਾਲ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਦੀਆਂ ਕੋਰੋਨਾ ਦੀਆਂ ਹਿਦਾਇਤਾ ਫੇਲ੍ਹ ਸਾਬਿਤ ਹੋ ਗਈਆਂ ਹਨ। ਇਸ ਸਬੰਧ ਚ ਜਦੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਹਰਜਿੰਦਰ ਸਿੰਘ ਕੋਲੋ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਗਿਆਰਵੀ ਅਤੇ ਬਾਹਰਵੀਂ ਜਮਾਤ ਦੀ ਪ੍ਰੀ ਕਲਾਸ ਪ੍ਰੀਖਿਆ ਲੈਣ ਲਈ ਇਜ਼ਾਜਤ ਲਈ ਹੋਈ ਹੈ। ਪ੍ਰਸ਼ਾਸਨ ਅਤੇ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਸਮਾਜਿਕ ਦੂਰੀ ਬਣਾ ਕੇ ਇਹ ਪ੍ਰੀਖਿਆ ਲਈ ਗਈ ਹੈ।