ਵਜ਼ੀਫਾ ਘੁਟਾਲਾ: ਭਦੌੜ ਵਿਖੇ ਭਾਜਪਾ ਤੇ ਐਸਸੀ ਵਰਕਰਾਂ ਨੇ ਕੀਤਾ ਧਰਮਸੋਤ ਖਿਲਾਫ ਰੋਸ ਪ੍ਰਦਰਸ਼ਨ - ਸਾਧੂ ਸਿੰਘ ਧਰਮਸੋਤ ਖਿਲਾਫ ਰੋਸ ਪ੍ਰਦਰਸ਼ਨ
🎬 Watch Now: Feature Video
ਬਰਨਾਲਾ : ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਹੋਏ ਵਜ਼ੀਫੇ ਘੁਟਾਲੇ ਨੂੰ ਲੈ ਕੇ ਭਾਜਪਾ ਵਰਕਰਾਂ ਤੇ ਐਸਸੀ ਵਰਗ ਦੇ ਲੋਕਾਂ ਨੇ ਭਦੌੜ ਵਿੱਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਭਾਜਪਾ ਤੇ ਐਸਸੀ ਵਰਗ ਦੇ ਆਗੂਆਂ ਨੇ ਪੰਜਾਬ ਸਰਕਾਰ ਕੋੋਲੋਂ ਕੈਬਿਨੇਟ ਮੰਤਰੀ ਨੂੰ ਤੁਰੰਤ ਬਰਖ਼ਾਸਤ ਕਰਨ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਆਖਿਆ ਕਿ ਜਦ ਤੱਕ ਪੰਜਾਬ ਸਰਕਾਰ ਦੇ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰਨਗੇ ਤਦ ਤੱਕ ਇਸ ਮਾਮਲੇ ਦੀ ਨਿਰਪੱਖ ਜਾਂਚ ਨੂੰ ਲੈ ਕੇ ਖ਼ਦਸ਼ਾ ਬਣਿਆ ਰਹੇਗਾ। ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਜਿੰਨੀ ਭ੍ਰਿਸ਼ਟ ਸਰਕਾਰ ਅੱਜ ਤੱਕ ਕੋਈ ਨਹੀਂ ਰਹੀ, ਜਿਸ ਦੀ ਸਰਕਾਰ 'ਚ ਐਸਸੀ ਵਿਦਿਆਰਥੀਆਂ ਦੇ ਵਜ਼ੀਫੇ ਨੂੰ ਲੈ ਕੇ ਘੁਟਾਲੇ ਕੀਤੇ ਗਏ ਹੋਣ। ਉਨ੍ਹਾਂ ਵਜ਼ੀਫੇ ਘੁਟਾਲੇ ਨੂੰ ਪੰਜਾਬ ਦੀ ਸ਼ਰਮਨਾਕ ਘਟਨਾ ਦੱਸਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਜਲਦ ਤੋਂ ਜਲਦ ਐਸਸੀ ਵਿਦਿਆਰਥੀਆਂ ਨੂੰ ਵਜ਼ੀਫੇ ਦੀ ਰਕਮ ਮੁਹੱਈਆ ਕਰਵਾਏ ਜਾਣ ਦੀ ਮੰਗ ਕੀਤੀ ਹੈ।