ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਨੇ ਪੀਜੀਆਈ 'ਚ ਕੀਤਾ 134 ਯੂਨਿਟ ਖ਼ੂਨ ਦਾਨ - ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ
🎬 Watch Now: Feature Video
ਚੰਡੀਗੜ੍ਹ: 17 ਮਈ ਨੂੰ ਲਾਕਡਾਊਨ 3.0 ਖ਼ਤਮ ਹੋ ਚੁੱਕਿਆ ਹੈ ਜਿਸ ਵਿੱਚ ਕੁਝ ਰਿਆਇਤਾਂ ਸਰਕਾਰ ਵੱਲੋਂ ਦੇ ਦਿੱਤੀਆਂ ਗਈਆਂ ਹਨ। ਇਸ ਲੌਕਡਾਊਨ ਦੌਰਾਨ ਬਲੱਡ ਬੈਂਕਾਂ ਵਿੱਚ ਵੀ ਖ਼ੂਨ ਦੀ ਕਮੀ ਵੇਖਣ ਨੂੰ ਮਿਲੀ ਕਿਉਂਕਿ ਲੋਕ ਘਰੋਂ ਬਾਹਰ ਨਹੀਂ ਨਿਕਲ ਰਹੇ ਸੀ ਤੇ ਬਲੱਡ ਬੈਂਕਾਂ ਦੇ ਵਿੱਚ ਖ਼ੂਨ ਦੀ ਕਮੀ ਹੋ ਗਈ। ਇਸ ਕਰਕੇ ਸੰਤ ਨਿਰੰਕਾਰੀ ਫਾਊਂਡੇਸ਼ਨ ਨੇ ਪੰਚਕੂਲਾ ਦੇ ਨਿਰੰਕਾਰੀ ਭਵਨ ਵਿੱਚ ਖ਼ੂਨ ਦਾਨ ਕੈਂਪ ਲਗਾਇਆ। ਇਸ ਦੌਰਾਨ ਚੰਡੀਗੜ੍ਹ ਦੇ ਪੀਜੀਆਈ ਦੀ ਟੀਮ ਨੇ 134 ਯੂਨਿਟ ਬਲੱਡ ਇਕੱਠਾ ਕੀਤਾ। ਨਾਲ ਹੀ ਸੰਤ ਨਿਰੰਕਾਰੀ ਮਿਸ਼ਨ ਨੇ ਉਨ੍ਹਾਂ ਕੋਰੋਨਾ ਯੋਧਿਆਂ ਨੂੰ ਵੀ ਸਨਮਾਨਿਤ ਕੀਤਾ ਜੋ ਕਿ ਇਸ ਮਹਾਂਮਾਰੀ ਦੌਰਾਨ ਆਪਣੀ ਡਿਊਟੀ ਕਰ ਰਹੇ ਸਨ।