ਸੰਗਰੂਰ ਰੇਲਵੇ ਪੁਲਿਸ ਨੇ ਸੁਲਝਾਈ ਇੱਕ ਅੰਨ੍ਹੇ ਕਤਲ ਕੇਸ ਦੀ ਗੁੱਥੀ - ਸੰਗਰੂਰ
🎬 Watch Now: Feature Video
ਸੰਗਰੂਰ: ਜ਼ਿਲ੍ਹਾ ਰੇਲਵੇ ਪੁਲਿਸ ਨੇ ਇੱਕ ਬਲਾਇੰਡ ਮਰਡਰ ਕੇਸ ਦੀ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਹੈ। ਰੇਲਵੇ ਪੁਲਿਸ ਥਾਣੇ ਦੇ ਇੰਚਾਰਜ ਨੇ ਦੱਸਿਆ ਜਨਵਰੀ ਵਿੱਚ ਇੱਕ ਵਿਆਕਤੀ ਦਾ ਲੋਹੇ ਦੀ ਰਾਡ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਕਤਲ ਦਾ ਮੁਲਜ਼ਮ ਬਰਨਾਲੇ ਦੇ ਹੰਡਿਆ ਰੇਲਵੇ ਸਟੇਸ਼ਨ ਵੱਲੋਂ ਦੂਸਰੇ ਸੂਬੇ ਵਿੱਚ ਜਾਣ ਦੀ ਫਿਰਾਕ ਵਿੱਚ ਸੀ। ਦੂਸਰੇ ਪਾਸੇ ਮੁਲਜ਼ਮ ਜਤਿੰਦਰ ਨੇ ਇਨ੍ਹਾਂ ਦੇਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਉਸ ਵਿਅਕਤੀ ਦੀ ਮੌਤ ਟ੍ਰੇਨ ਥੱਲ੍ਹੇ ਆਉਣ ਕਾਰਨ ਹੋਈ ਸੀ ਜਿਸ ਮਗਰੋਂ ਕੁੱਝ ਵਿਅਕਤੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਆਪਣੇ ਬਚਾਅ ਲਈ ਉਹ ਆਪਣੀ ਪਤਨੀ ਸਮੇਤ ਭੱਜ ਗਿਆ।