ਰੂਪਨਗਰ : 47 ਸੈਂਪਲਾਂ 'ਚੋਂ 42 ਦੀ ਰਿਪੋਰਟ ਨੈਗੇਟਿਵ, 3 ਦੀ ਰਿਪੋਰਟ ਪੈਡਿੰਗ ਤੇ 2 ਕੇਸ ਪੌਜ਼ੀਟਿਵ - corona case in rupnagar
🎬 Watch Now: Feature Video
ਰੂਪਨਗਰ ਦੇ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਕਰੋਨਾ ਵਾਇਰਸ ਦੇ ਜ਼ਿਲ੍ਹੇ ਵਿੱਚ ਕੁੱਲ 2 ਕੇਸ ਪੌਜ਼ੀਟਿਵ ਹਨ। ਜ਼ਿਲ੍ਹਾ ਰੂਪਨਗਰ ਦੇ ਸਬ ਡਵੀਜ਼ਨ ਮੋਰਿੰਡਾ ਦੇ ਪਿੰਡ ਚਤਾਮਲੀ ਨਿਵਾਸੀ ਦੇ ਇੱਕ ਵਿਅਕਤੀ ਦਾ ਇਲਾਜ ਪਹਿਲਾਂ ਤੋਂ ਹੀ ਪੀ.ਜੀ.ਆਈ. ਚੰਡੀਗੜ੍ਹ ਵਿਖੇ ਚਲ ਰਿਹਾ ਹੈ। ਇਹ ਪੌਜ਼ੀਟਿਵ ਕੇਸ ਚੰਡੀਗੜ੍ਹ ਵਿਖੇ ਹੀ ਗਿਣਿਆ ਜਾਵੇਗਾ। ਇਸ ਤਰ੍ਹਾਂ ਨਾਲ ਜ਼ਿਲ੍ਹੇ ਵਿੱਚ ਕੁੱਲ 2 ਕੇਸ ਹੀ ਪੌਜ਼ੀਟਿਵ ਹਨ। ਜ਼ਿਲ੍ਹੇ ਵਿੱਚ ਲਏ ਗਏ 47 ਸੈਂਪਲਾਂ ਵਿਚੋਂ 42 ਦੀ ਰਿਪੋਰਟ ਨੈਗਟਿਵ, 3 ਦੀ ਰਿਪੋਰਟ ਪੈਡਿੰਗ ਅਤੇ 2 ਕੇਸ ਪੌਜ਼ੀਟਿਵ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿ ਪੌਜ਼ੀਟਿਵ ਕੇਸਾਂ ਵਿਚੋਂ ਚਤਾਮਲੀ ਨਿਵਾਸੀ ਇੱਕ ਵਿਅਕਤੀ ਦਾ ਇਲਾਜ ਜ਼ੋ ਕਿ ਪੀ.ਜੀ.ਆਈ ਚੰਡੀਗੜ੍ਹ ਚੱਲ ਰਿਹਾ ਹੈ, ਦੇ 2 ਪਰਿਵਾਰਕ ਮੈਬਰਾਂ ਦਾ ਇਲਾਜ ਗਿਆਨ ਸਾਗਰ ਮੈਡੀਕਲ ਸੈਂਟਰ ਬਨੂੜ ਵਿਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਪਿੰਡ ਚਤਾਮਲੀ ,ਚਤਾਮਲਾ ਅਤੇ ਧਿਆਨਪੁਰਾਂ ਤਹਿਸੀਲ ਮੋਰਿੰਡਾ ਜ਼ਿਲ੍ਹਾ ਰੂਪਨਗਰ ਦੇ ਪਿੰਡਾਂ ਵਿਖੇ ਵਿਸ਼ੇਸ਼ ਅਹਿਤਿਆਤ ਵਰਤੀ ਜਾ ਰਹੀ ਹੈ ਅਤੇ ਸਬੰਧਤ ਅਧਿਕਾਰੀਆਂ ਨੂੰ ਕੰਨਟੇਨਮੈਂਟ ਪਲਾਨ (ਕੋਵਿਡ - 19 ) ਦੇ ਨਿਯਮਾਂ ਦਾ ਪਾਲਣ ਕਰਨ ਸਬੰਧੀ ਨਿਰਦੇਸ਼ ਦਿੱਤੇ ਗਏ ਹਨ।