ਰੋਪੜ 'ਚ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ, ਮੰਗਲਵਾਰ ਨੂੰ ਲੱਗੇਗਾ ਰੋਜ਼ਗਾਰ ਮੇਲਾ - ਕਰੀਅਰ ਕੌਂਸਲਰ ਸੁਪ੍ਰੀਤ ਕੌ
🎬 Watch Now: Feature Video
ਰੋਪੜ 'ਚ ਜ਼ਿਲ੍ਹਾ ਰੋਜ਼ਗਾਰ ਬਿਊਰੋ ਦੇ ਕਰੀਅਰ ਕੌਂਸਲਰ ਸੁਪ੍ਰੀਤ ਕੌਰ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਇਆ ਦੱਸਿਆ ਕਿ 22 ਅਕਤੂਬਰ ਨੂੰ ਰੋਪੜ ਦੇ ਮਿੰਨੀ ਸੈਕਟਰੀਏਟ ਵਿੱਚ ਰੁਜ਼ਗਾਰ ਮੇਲਾ ਲਗਾਇਆ ਜਾ ਰਿਹਾ ਹੈ। ਜਿਸ 'ਚ ਇਲਾਕੇ ਦੀਆਂ ਕਈ ਪ੍ਰਮੁੱਖ ਕੰਪਨੀਆਂ ਨੌਕਰੀ ਦੇਣ ਵਾਸਤੇ ਆ ਰਹੀਆਂ ਹਨ। ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਦੀ ਵਿੱਦਿਅਕ ਯੋਗਤਾ ਮੁਤਾਬਕ ਇਹ ਕੰਪਨੀਆਂ ਉਨ੍ਹਾਂ ਨੂੰ ਨਿਯੁਕਤੀ ਪੱਤਰ ਦੇਣਗੀਆਂ। ਸੁਪ੍ਰੀਤ ਕੌਰ ਨੇ ਦੱਸਿਆ ਕਿ ਨੌਕਰੀ ਪ੍ਰਾਪਤ ਕਰਨ ਵਾਲੇ ਬੇਰੁਜ਼ਗਾਰਾਂ ਨੂੰ 9 ਹਜ਼ਾਰ ਤੋਂ ਲੈ ਕੇ 22 ਹਜ਼ਾਰ ਤੱਕ ਤਨਖਾਹਾਂ ਮਿਲਣਗੀਆਂ। ਰੁਜ਼ਗਾਰ ਮੇਲੇ ਵਿੱਚ 10ਵੀਂ 12ਵੀਂ ਅਤੇ ਗਰੈਜੁਏਟ ਯੋਗਤਾ ਦੇ ਚਾਹਵਾਨ ਬੇਰੁਜ਼ਗਾਰ ਪ੍ਰਾਰਥੀ ਭਾਗ ਲੈ ਸਕਦੇ ਹਨ। ਕੈਪਟਨ ਸਰਕਾਰ ਵੱਲੋਂ ਬੇਰੁਜ਼ਗਾਰ ਨੌਜਵਾਨ ਲੜਕੇ-ਲੜਕੀਆਂ ਨੂੰ ਮਿਸ਼ਨ ਦੇ ਤਹਿਤ ਰੁਜ਼ਗਾਰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ।