ਹੋਲੇ ਮਹੱਲੇ 'ਤੇ ਗੁਲਾਬ ਜਲ ਦੇ ਛਿੜਕਾਅ ਦੀ ਸੇਵਾ - performed by Satwant Singh
🎬 Watch Now: Feature Video

ਸ੍ਰੀ ਅਨੰਦਪੁਰ ਸਾਹਿਬ: ਹੋਲੇ ਮਹੱਲੇ ਮੌਕੇ ਜਿਥੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਗੁਰੂ ਘਰ ਨਤਮਸਤਕ ਹੋਣ ਆਉਂਦੀਆਂ ਹਨ, ਉਥੇ ਹੀ ਸੰਗਰੂਰ ਦੇ ਸਤਵੰਤ ਸਿੰਘ ਵਲੋਂ ਕਰੀਬ ਪੰਦਰਾਂ ਸਾਲ ਤੋਂ ਹੋਲੇ ਮਹੱਲੇ 'ਤੇ ਆਉਣ ਵਾਲੀਆਂ ਸੰਗਤਾਂ 'ਤੇ ਗੁਲਾਬ ਜਲ ਦਾ ਛਿੜਕਾਅ ਕੀਤਾ ਜਾਂਦਾ ਹੈ। ਸਤਵੰਤ ਸਿੰਘ ਦਾ ਕਹਿਣਾ ਕਿ ਉਸ ਵਲੋਂ ਇਹ ਸੇਵਾ ਦੋ ਦਿਨ ਕੀਤੀ ਜਾਂਦੀ ਹੈ, ਜਿਸ 'ਚ ਰੋਜ਼ਾਨਾ ਹਜ਼ਾਰ ਲੀਟਰ ਦੇ ਕਰੀਬ ਗੁਲਾਬ ਜਲ ਲੱਗ ਜਾਂਦਾ ਹੈ।