thumbnail

By

Published : Jan 8, 2020, 11:09 PM IST

ETV Bharat / Videos

ਲੁੱਟਾਂ-ਖੋਹਾਂ ਕਰਨ ਵਾਲੇ 3 ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਰੋਪੜ ਪੁਲਿਸ ਨੇ ਇੱਕ ਟਰੱਕ ਦੀ ਲੁੱਟ ਹੋਣ ਤੋਂ ਬਾਅਦ ਟਰੱਕ ਨੂੰ ਇੱਕ ਘੰਟੇ ਵਿੱਚ ਰਿਕਵਰ ਕਰਨ ਦਾ ਦਾਅਵਾ ਕੀਤਾ ਹੈ। ਪੁਲਿਸ ਨੇ ਲੁੱਟਾਂ-ਖੋਹਾਂ ਕਰਨ ਦੇ ਦੋਸ਼ਾਂ 'ਚ ਤਿੰਨ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਰੋਪੜ ਥਾਣਾ ਸਿਟੀ ਦੇ ਐਸ.ਐਚ.ਓ ਹਰਕੀਰਤ ਸਿੰਘ ਨੇ ਪ੍ਰੈਸ ਕਾਨਫ਼ਰੰਸ ਕਰ ਦੱਸਿਆ ਕਿ ਮੰਗਲਵਾਰ ਨੂੰ ਹਰਿਆਣਾ ਦੇ ਚੀਕਾ ਜ਼ਿਲ੍ਹੇ ਤੋਂ ਇੱਕ ਟਰੱਕ ਸ੍ਰੀ ਅਨੰਦਪੁਰ ਸਾਹਿਬ 'ਚ ਲੋਡ ਹੋਣ ਦੇ ਲਈ ਜਾ ਰਿਹਾ ਸੀ, ਕਿ ਰੋਪੜ ਦੇ ਨਜ਼ਦੀਕ ਇੱਕ ਟਰੱਕ ਨੂੰ ਕੁੱਝ ਵਿਅਕਤੀਆਂ ਨੇ ਲੁੱਟ ਲਿਆ ਤੇ ਟਰੱਕ ਨੂੰ ਭਜਾ ਕੇ ਚੰਡੀਗੜ੍ਹ ਵੱਲ ਨੂੰ ਲੇ ਜਾਂਦੇ ਹੋਏ ਟਰੱਕ ਦੇ ਚਾਲਕ ਨੂੰ ਰਸਤੇ ਵਿੱਚ ਕੁੱਟ-ਮਾਰ ਕਰਕੇ ਸੁੱਟ ਦਿੱਤਾ। ਟਰੱਕ ਚਾਲਕ ਨੇ ਇਸ ਦੀ ਤੁਰੰਤ ਸੂਚਨਾ ਪੁਲਿਸ ਨੂੰ ਦਿੱਤੀ ਤੇ ਪੁਲਿਸ ਨੇ ਕਾਰਵਾਈ ਕਰਦੇ ਹੋਏ ਸੋਲੱਖੀਆ ਟੋਲ ਪਲਾਜਾ ਨੇੜੇ ਟਰੱਕ ਨੂੰ ਰਿਕਵਰ ਕਰ ਲਿਆ। ਪੁਲਿਸ ਅਨੁਸਾਰ ਟਰੱਕ ਦੀ ਲੁੱਟ ਕਰਨ ਵਾਲੇ ਹਰਿਆਣਾ ਵਾਸੀ ਤਿੰਨ ਵਿਅਕਤੀਆਂ ਨੂੰ ਬਰੀਜਾ ਗੱਡੀ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜਿਨ੍ਹਾਂ ਦੀ ਪਛਾਣ ਅਨੁਜ ਚਹਿਲ, ਮੋਹਿਤ ਸ਼ਰਮਾ ਤੇ ਕ੍ਰਿਸ਼ਨ ਕੁਮਾਰ ਵਾਸੀ ਕਰਨਾਲ ਹਰਿਆਣਾ ਵਜੋਂ ਹੋਈ ਹੈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.