ਬਰਨਾਲਾ ਵਿਖੇ ਚੋਰਾ ਨੇ ਲੁੱਟੇ ਖਿਡੌਣੇ, ਪੁਲਿਸ ਉੱਤੇ ਸਵਾਲੀਆ ਨਿਸ਼ਾਨ - Robbery in barnala
🎬 Watch Now: Feature Video
ਬੀਤੀ ਰਾਤ ਬਰਨਾਲਾ ਵਿੱਚ ਇੱਕ ਨਕਾਬਪੋਸ਼ ਵਿਅਕਤੀ ਨੇ ਪੁਲਿਸ ਥਾਣੇ ਤੋਂ ਸਿਰਫ਼ 100 ਮੀਟਰ ਦੀ ਦੂਰੀ 'ਤੇ ਇੱਕ ਦੁਕਾਨਦਾਰ ਕੋਲੋਂ ਪਿਸਤੌਲ ਦੀ ਨੋਕ 'ਤੇ ਕਈ ਹਜ਼ਾਰਾਂ ਰੁਪਏ ਦਾ ਸਮਾਨ ਲੁੱਟ ਲਿਆ। ਦੋਸ਼ੀ ਨਕਾਬਪੋਸ਼ ਵਿਅਕਤੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ। ਸ਼ਹਿਰ ਦੇ ਬਿਲਕੁਲ ਵਿੱਚੋ ਵਿੱਚ ਦੁਕਾਨਦਾਰ ਤੋਂ ਹੋਈ ਲੁੱਟ ਦੀ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਖੜਾ ਕਰ ਦਿੱਤਾ ਹੈ। ਇਸ ਮਾਮਲੇ 'ਤੇ ਲੁੱਟ ਦਾ ਸ਼ਿਕਾਰ ਹੋਏ ਦੁਕਾਨਦਾਰ ਨੇ ਦੱਸਿਆ ਕਿ ਉਹ ਆਪਣੀ ਦੁਕਾਨ 'ਤੇ ਬੈਠਾ ਹੋਇਆ ਸੀ। ਇੱਕ ਨਕਾਬਪੋਸ਼ ਵਿਅਕਤੀ ਦੁਕਾਨ 'ਤੇ ਸਮਾਨ ਲੈਣ ਆਏ ਸਨ। ਕੁਝ ਸਾਮਾਨ ਖਰੀਦਿਆ ਅਤੇ ਜਿਵੇਂ ਹੀ ਉਸ ਨੇ ਖਰੀਦੇ ਸਮਾਨ ਦਾ ਬਿੱਲ ਬਣਾਉਣਾ ਸ਼ੁਰੂ ਕੀਤਾ ਤਾਂ ਨਕਾਬਪੋਸ਼ ਵਿਅਕਤੀ ਨੇ ਪਿਸਤੌਲ ਕੱਢਿਆ ਤੇ ਉਸ ਦੇ ਮੱਥੇ 'ਤੇ ਲਾ ਲਿਆ ਅਤੇ ਧਮਕੀ ਦਿੱਤੀ ਕਿ ਜੇ ਉਸ ਨੇ ਰੌਲਾ ਪਾਇਆ ਤਾਂ ਉਹ ਗੋਲੀ ਮਾਰ ਦੇਵੇਗਾ। ਇਸ ਤੋਂ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚ ਗਈ ਨੇੜਲੇ ਲਾਏ ਸੀਸੀਟੀਵੀ ਕੈਮਰੇ ਚੈੱਕ ਕੀਤੇ।