ਲੁਟੇਰਿਆਂ ਨੇ ਸੁਨਿਆਰੇ ਦੀ ਦੁਕਾਨ ਨੂੰ ਬਣਾਇਆ ਨਿਸ਼ਾਨਾ,ਨਾਲੇ ਚਲਾਈ ਗੋਲੀ - amritsar cirme news
🎬 Watch Now: Feature Video
ਅੰਮ੍ਰਿਤਸਰ : ਖੰਡਵਾਲਾ ਵਿੱਚ ਇੱਕ ਗਹਿਣਿਆਂ ਦੀ ਦੁਕਾਨ ਗਣਪਤੀ ਜਵੈਲਰਜ਼ ਨੂੰ ਅਣਪਛਾਤੇ ਨੌਜਵਾਨਾਂ ਨੇ ਨਿਸ਼ਾਨਾ ਬਣਾਇਆ ਅਤੇ ਦੁਕਾਨ ਵਿੱਚੋਂ ਲੁਟੇਰੇ ਸੋਨਾ, ਚਾਂਦੀ ਅਤੇ ਨਕਦੀ ਲੁੱਟ ਕੇ ਲੈ ਗਏ। ਦੁਕਾਨਦਾਰ ਰਾਕੇਸ਼ ਮੁਤਾਬਕ ਕੁੱਝ ਨੌਜਵਾਨ ਉਸ ਦੀ ਦੁਕਾਨ ਉੱਤੇ ਗਾਹਕ ਦੇ ਰੂਪ ਵਿੱਚ ਆਏ ਤੇ ਸੋਨਾ ਚੁੱਕ ਕੇ ਉਹ ਫ਼ਰਾਰ ਹੋ ਗਿਆ ਅਤੇ ਦੁਕਾਨ ਵਿੱਚੋਂ 38, 000 ਰੁਪਏ ਦੀ ਨਕਦੀ ਵੀ ਲੈ ਗਏ।
ਪੁਲਿਸ ਦੇ ਉੱਚ ਅਧਿਕਾਰੀ ਅਨੁਸਾਰ ਲੁਟਰਿਆਂ ਵੱਲੋਂ ਜਾਂਦੇ ਸਮੇਂ ਇੱਕ ਗੋਲੀ ਵੀ ਚਲਾਈ ਗਈ।