ਫਿਲੌਰ 'ਚ ਲੁੱਟ ਖੋਹ ਕਰ ਲੁੱਟੇਰਿਆਂ ਨੇ ਨੌਜਵਾਨ ਨੂੰ ਕੀਤਾ ਜ਼ਖਮੀ - ਲੁੱਟ ਖੋਹ ਦੀਆਂ ਵਾਰਦਾਤਾਂ
🎬 Watch Now: Feature Video
ਜਲੰਧਰ:ਕਸਬਾ ਫਿਲੌਰ ਵਿਖੇ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਇਥੇ ਮਾਤਾ ਕਲਸੀ ਨਗਰ ਵਿਖੇ ਕੁੱਝ ਲੁਟੇਰਿਆਂ ਨੇ ਇੱਕ ਨੌਜਵਾਨ ਨਾਲ ਲੁੱਟ ਖੋਹ ਕਰ ਉਸ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਲੁੱਟ ਦਾ ਸ਼ਿਕਾਰ ਹੋਏ ਨੌਜਵਾਨ ਅਨਿਲ ਨੇ ਦੱਸਿਆ ਕਿ ਉਹ ਸਵੇਰ ਵੇਲੇ ਆਪਣੇ ਘਰ ਤੋਂ ਕੰਮ 'ਤੇ ਜਾ ਰਿਹਾ ਸੀ। ਉਹ ਰਸਤੇ 'ਚ ਬਾਥਰੂਮ ਜਾਣ ਲਈ ਰੁਕਿਆ ਤਾਂ ਪਿੱਛੋਂ ਤਿੰਨ ਲੁੱਟੇਰੇ ਆਏ ਤੇ ਦਾਤਰ ਦੀ ਨੋਕ ਤੇ ਉਸ ਦੇ ਨਾਲ ਲੁੱਟਖੋਹ ਕਰਨ ਲੱਗੇ। ਉਨ੍ਹਾਂ ਨੇ ਸਾਹਿਲ ਕੋਲੋਂ ਪੈਸੇ ਖੋਹ ਲਏ ਤੇ ਉਸ ਨੂੰ ਦਾਤਰ ਮਾਰ ਕੇ ਫਰਾਰ ਹੋ ਗਏ। ਪੀੜਤ ਨੇ ਦੱਸਿਆ ਉਨ੍ਹਾਂ ਲੁਟੇਰਿਆਂ ਚੋਂ ਉਹ ਇੱਕ ਵਿਅਕਤੀ ਨੂੰ ਪਛਾਣਦਾ ਹੈ ਜੋ ਕਿ ਖੱਟ ਮੁੱਹਲੇ ਦਾ ਵਸਨੀਕ ਹੈ। ਉਸ ਨੇ ਘਟਨਾ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਇਸ ਸਬੰਧ 'ਚ ਫਿਲੌਰ ਥਾਣੇ ਦੇ ਐਸਆਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਇਲਾਕਾ ਰੇਲਵੇ ਥਾਣੇ ਨੂੰ ਲੱਗਦਾ ਹੈ ਤੇ ਉਨ੍ਹਾਂ ਨੇ ਕੰਪਲੇਟ ਰੇਲਵੇ ਥਾਣੇ ਨੂੰ ਦੇ ਦਿੱਤੀ ਹੈ। ਰੇਲਵੇ ਪੁਲਿਸ ਇਸ ਮਾਮਲੇ 'ਤੇ ਅਗਲੀ ਕਾਰਵਾਈ ਕਰੇਗੀ।