ਫਾਜ਼ਿਲਕਾ ਮਲੋਟ ਰੋਡ 'ਤੇ ਸੜਕ ਹਾਦਸਾ, ਇੱਕ ਦੀ ਮੌਤ ਤੇ 4 ਲੋਕ ਜ਼ਖਮੀ - ਸਿਵਲ ਹਸਪਤਾਲ ਫਾਜ਼ਿਲਕਾ
🎬 Watch Now: Feature Video
ਫਾਜ਼ਿਲਕਾ: ਫਾਜ਼ਿਲਕਾ ਮਲੋਟ ਰੋਡ 'ਤੇ ਇੱਕ ਭਿਆਨਕ ਸੜਕ ਹਾਦਸਾ ਹੋਣ ਦੀ ਖ਼ਬਰ ਹੈ। ਇਹ ਹਾਦਸਾ ਇੱਕ ਕਾਰ ਤੇ ਬਾਈਕ ਸਵਾਰ ਵਿਚਾਲੇ ਟੱਕਰ ਹੋਣ ਕਾਰਨ ਵਾਪਰਿਆ।ਟੱਕਰ ਦੇ ਦੌਰਾਨ ਬਾਈਕ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਕਾਰ ਸਵਾਰ 4 ਲੋਕ ਜ਼ਖਮੀ ਹੋ ਗਏ। ਇਸ ਬਾਰੇ ਦੱਸਦੇ ਹੋਏ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸ ਦਾ ਭਰਾ ਆਪਣੇ ਸਾਥੀ ਨਾਲ ਮਲੋਟ ਤੋਂ ਸਮਾਨ ਲੈ ਕੇ ਫਾਜ਼ਿਲਕਾ ਮੁੜ ਰਿਹਾ ਸੀ ਕਿ ਤੇਜ਼ ਰਫ਼ਤਾਰ ਕਾਰ ਚਾਲਕ ਨੇ ਉਸ ਨੂੰ ਟੱਕਰ ਮਾਰ ਦਿੱਤੀ। ਮ੍ਰਿਤਕ ਦੀ ਪਛਾਣ ਨਰਾਇਣ ਸਿੰਘ ਫਾਜ਼ਿਲਕਾ ਤੇ ਗੰਭੀਰ ਜ਼ਖਮੀਆਂ ਦੀ ਪਛਾਣ ਇੱਕ ਵਿਅਕਤੀ ਫਾਜ਼ਿਲਕਾ ਤੇ ਕਾਰ ਸਵਾਰ ਜ਼ਖਮੀ ਮੋਗਾ ਦੇ ਵਸਨੀਕ ਹਨ। ਜ਼ਖਮੀਆਂ ਨੂੰ ਜ਼ੇਰੇ ਇਲਾਜ ਸਿਵਲ ਹਸਪਤਾਲ ਫਾਜ਼ਿਲਕਾ ਦਾਖਲ ਕੀਤਾ ਗਿਆ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ।