thumbnail

By

Published : Oct 28, 2019, 1:09 PM IST

ETV Bharat / Videos

ਅੰਮ੍ਰਿਤਸਰ: ਤੇਜ਼ ਰਫ਼ਤਾਰ ਟਰੱਕ ਪਲਟਿਆ, ਇੱਕ ਸਕੂਟੀ ਤੇ ਕਾਰ ਨੂੰ ਦਰੜਿਆ

ਅੰਮ੍ਰਿਤਸਰ ਵਿੱਚ ਦੀਵਾਲੀ ਵਾਲੀ ਰਾਤ, ਜਿੱਥੇ ਲੋਕ ਆਪਣੇ ਘਰਾਂ ਵਿੱਚ ਦੀਵਾਲੀ ਦੀਆਂ ਖੁਸ਼ੀਆਂ ਮਨਾ ਰਹੇ ਸਨ, ਉੱਥੇ ਹੀ ਦੂਜੇ ਪਾਸੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਅੰਮ੍ਰਿਤਸਰ ਜੀ ਟੀ ਰੋਡ ਉੱਤੇ ਦਬੁਰਜੀ ਵਿਖੇ ਇੱਕ ਟਰੱਕ ਦੀ ਰਫ਼ਤਾਰ ਤੇਜ਼ ਤੇ ਟਰੱਕ ਅਵਰਲੋਡ ਹੋਣ ਕਰਕੇ ਟਰੱਕ ਪਲਟ ਗਿਆ। ਟਰੱਕ ਦੇ ਹੇਠਾਂ ਇੱਕ ਐਕਟਿਵਾ ਸਕੂਟੀ ਤੇ ਕਾਰ ਆ ਗਈ। ਇਸ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਤੇ ਬਾਕੀਆਂ ਨੂੰ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਟਰੱਕ ਨੂੰ ਸਿੱਧਾ ਕਰਨ ਲਈ ਕਰੇਨ ਮੰਗਵਾਈ ਗਈ। ਜਦੋਂ ਟਰੱਕ ਨੂੰ ਸਿੱਧਾ ਕੀਤਾ ਤਾਂ, ਉਸ ਦੇ ਹੇਠਾਂ ਇਕ ਸਕੂਟੀ ਤੇ ਇਕ ਕਾਰ ਆਈ ਹੋਈ ਸੀ, ਜਿਹੜੀ ਪੂਰੀ ਤਰਾਂ ਨੁਕਸਾਨੀ ਗਈ ਸੀ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.