ਪਠਾਨਕੋਟ ਦੇ ਲੋਕ ਗੰਦਗੀ ਤੋਂ ਨੇ ਪ੍ਰੇਸ਼ਾਨ - ਪਠਾਨਕੋਟ ਖ਼ਬਰ
🎬 Watch Now: Feature Video
ਵਿਧਾਨ ਸਭਾ ਚੋਣਾਂ ਤੋਂ ਬਾਅਦ ਹੁਣ ਨਿਗਮ ਦੇ ਚੋਣਾਂ ਆ ਰਹੀਆਂ ਹਨ ਤੇ ਪਠਾਨਕੋਟ ਵਿੱਚ ਦੂਸਰੀ ਵਾਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ ਪਰ ਇਨ੍ਹਾਂ ਪੰਜ ਸਾਲਾਂ ਦੇ ਵਿੱਚ ਜੇ ਗੱਲ ਕਰੀਏ ਪਠਾਨਕੋਟ ਸ਼ਹਿਰ ਦੀ ਸਾਫ਼ ਸਫ਼ਾਈ ਅਤੇ ਵਿਕਾਸ ਦੇ ਕੰਮਾਂ ਦੀ ਤਾਂ ਪਠਾਨਕੋਟ ਨਿਗਮ ਹਾਲੇ ਵੀ ਵਿਕਾਸ ਦਾ ਇੰਤਜ਼ਾਰ ਕਰ ਰਿਹਾ ਹੈ। ਸ਼ਹਿਰ ਦੇ ਲੋਕ ਸੀਵਰੇਜ ਦੀ ਸਮੱਸਿਆ ਦੇ ਨਾਲ ਜੂਝ ਰਹੇ ਹਨ। ਜਗ੍ਹਾ ਜਗ੍ਹਾ ਉੱਪਰ ਸੀਵਰੇਜ ਠੱਪ ਹੋਣ ਕਾਰਨ ਲੋਕਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਗੰਦਗੀ ਦਾ ਆਲਮ ਹੈ। ਇਸ ਬਾਰੇ ਜਦੋਂ ਸਥਾਨਕ ਲੋਕਾਂ ਨਾਲ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਗਰਮੀ ਦਾ ਮੌਸਮ ਆ ਰਿਹਾ ਹੈ ਪਰ ਲੋਕਲ ਪ੍ਰਸ਼ਾਸਨ ਸੁੱਤਾ ਪਿਆ ਹੈ। ਸ਼ਹਿਰ ਵਿੱਚ ਸੀਵਰੇਜ ਵਿਵਸਥਾ ਜਗ੍ਹਾ ਜਗ੍ਹਾ 'ਤੇ ਠੱਪ ਪਈ ਹੈ। ਇਸ ਦੇ ਨਾਲ ਹੀ ਨਿਗਮ ਮੇਅਰ ਜੋਗਿੰਦਰ ਪਾਲ ਨੇ ਦੱਸਿਆ ਕਿ ਸ਼ਹਿਰ ਦੇ ਵਿੱਚ ਜਿੱਥੇ ਸੀਵਰੇਜ ਬੰਦ ਹੈ, ਉੱਥੇ ਤੁਰੰਤ ਠੀਕ ਕਰਵਾਏ ਜਾ ਰਹੇ ਹਨ।