ਪੁਲਿਸ 'ਤੇ ਲੱਗੇ ਜੇਲ 'ਚ ਕੈਦ ਰਮਨ ਦੇ ਪਰਿਵਾਰ ਨੂੰ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ - Sukhpreet Kaur
🎬 Watch Now: Feature Video
ਬਠਿੰਡਾ ਦੀ ਸੈਂਟਰਲ ਜੇਲ੍ਹ 'ਚ ਕੈਦ ਰਮਨਦੀਪ ਸਿੰਘ ਉਰਫ਼ ਸੰਨੀ ਪਿਛਲੇ ਢਾਈ ਸਾਲਾਂ ਤੋਂ ਜੇਲ੍ਹ 'ਚ ਕੈਦ ਹੈ। ਦੱਸ ਦੇਈਏ ਕਿ ਉਕਤ ਮਾਮਲੇ ਦਾ ਪ੍ਰਗਟਾਵਾ ਕਰਨ ਲਈ ਰਮਨ ਸਿੰਘ ਦੀ ਪਤਨੀ ਸੁਖਪ੍ਰੀਤ ਨੇ ਪ੍ਰੈਸ ਕਾਨਫਰੰਸ ਕੀਤੀ। ਇਸ 'ਚ ਉਸ ਨੇ ਦੱਸਿਆ ਕਿ 4 ਨਵੰਬਰ ਨੂੰ ਮੋਹਾਲੀ ਪੁਲਿਸ ਨੇ ਚਾਰ ਵਿਅਕਤੀਆਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਜਿਸ 'ਚ ਰਮਨਦੀਪ ਦਾ ਵੀ ਨਾਮ ਸੀ। ਇਸ ਦੌਰਾਨ ਉਸ ਨੇ ਕਿਹਾ ਕਿ ਪੰਜਾਬ ਪੁਲਿਸ ਉਸ 'ਤੇ ਹੋਰ ਵੀ ਕਈ ਝੁਠੇ ਪਰਚੇ ਦਰਜ ਕਰਕੇ ਉਸ ਦੀ ਸਜ਼ਾ ਨੂੰ ਵਧਾ ਰਹੀ ਹੈ। ਸੁਖਪ੍ਰੀਤ ਨੇ ਕਿਹਾ ਕਿ ਇਸ ਨਾਲ ਪੁਲਿਸ ਉਨ੍ਹਾਂ ਦਾ ਘਰ ਖ਼ਰਾਬ ਕਰ ਰਹੀ ਹੈ, ਪਰ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਉਸ ਨੇ ਦੱਸਿਆਕਿ ਉਸ ਦੇ ਪੇਕੇ ਤੇ ਸਹੁਰੇ ਪਰਿਵਾਰ ਨੂੰ ਪੁਲਿਸ ਵਲੋਂ ਤੰਗ ਕੀਤਾ ਜਾ ਰਿਹਾ ਹੈ।