ਰਮਨ ਗੋਇਲ ਬਣੇ ਬਠਿੰਡਾ ਦੇ ਨਵੇਂ ਮੇਅਰ - ਬਠਿੰਡਾ ਨਗਰ ਨਿਗਮ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-11416409-thumbnail-3x2-bathindamayor.jpg)
ਬਠਿੰਡਾ: ਕਰੀਬ 53 ਸਾਲ ਬਾਅਦ ਕਾਂਗਰਸੀਆਂ ਨੇ ਬਠਿੰਡਾ ਨਗਰ ਨਿਗਮ ਵਿੱਚ ਰਮਨ ਗੋਇਲ ਨੂੰ ਆਪਣਾ ਪਹਿਲਾ ਮੇਅਰ ਬਣਾਇਆ। ਇਹ ਸਾਰੀ ਚੋਣ ਪ੍ਰਕਿਰਿਆ ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਅਗਵਾਈ ਵਿੱਚ ਕੀਤੀ ਗਈ। ਸੀਨੀਅਰ ਕਾਂਗਰਸੀ ਲੀਡਰ ਜਗਰੂਪ ਸਿੰਘ ਗਿੱਲ ਨੇ ਕਿਹਾ ਕਿ ਮਨਪ੍ਰੀਤ ਬਾਦਲ ਨੇ ਆਪਣੇ ਤਾਏ ਪ੍ਰਕਾਸ਼ ਸਿੰਘ ਬਾਦਲ ਦੀ ਤਰ੍ਹਾਂ ਹੀ ਪਰਚੀ ਕੱਢ ਕੇ ਅੱਜ ਮੇਅਰ ਬਣਾਇਆ ਹੈ ਅਤੇ ਟਕਸਾਲੀ ਕਾਂਗਰਸੀ ਆਗੂਆਂ ਨੂੰ ਦਰਕਿਨਾਰ ਕੀਤਾ ਗਿਆ ਹੈ ਜੋ ਕਿ ਅਫਸੋਸਜਨਕ ਹੈ। ਅਕਾਲੀ ਦਲ ਨਾਲ ਸਬੰਧਤ ਕੌਂਸਲਰਾਂ ਨੇ ਦੋਸ਼ ਲਾਇਆ ਕਿ ਮੇਅਰ ਦੀ ਚੋਣ ਦੌਰਾਨ ਸ਼ਰੇਆਮ ਲੋਕਤੰਤਰ ਦਾ ਘਾਣ ਕੀਤਾ ਗਿਆ।