ਰਾਜਾ ਵੜਿੰਗ ਨੇ ਕੀਤੀ ਕਿਸਾਨਾਂ ਨਾਲ ਗੱਲਬਾਤ
🎬 Watch Now: Feature Video
ਬਠਿੰਡਾ: ਟਰਾਂਸਪੋਰਟ ਮੰਤਰੀ ਬਣਨ ਤੋਂ ਬਾਅਦ ਅਮਰਿੰਦਰ ਸਿੰਘ ਰਾਜਾ ਵੜਿੰਗ (Amarinder Singh Raja Waring) ਵੱਲੋਂ ਪਿੰਡਾਂ ਦੇ ਦਾ ਦੌਰਾ ਕਰ ਰਹੇ ਹਨ। ਇਸਦੇ ਤਹਿਤ ਹੀ ਉਨ੍ਹਾਂ ਬਠਿੰਡੇ ਜ਼ਿਲ੍ਹੇ ਚ ਪੈਂਦੇ ਪਿੰਡ ਦਿਉਣ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਦਿੰਦਿਆ ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾ ਦੇ ਹੱਕ ਵਿੱਚ ਖੜੀ ਰਹੀ ਹੈ। ਕਾਂਗਰਸ ਸਰਕਾਰ ਦੇ ਰਾਜ ਵਿੱਚ ਹੀ ਕਿਸਾਨਾਂ ਦੇ ਸਭ ਤੋਂ ਵੱਧ ਕਰਜੇ ਮੁਆਫ਼ ਕੀਤੇ ਗਏ ਹਨ। ਇਸ ਵਾਰ ਬਜਟ ਦੀ ਕਮੀਂ ਕਰਕੇ ਸਰਕਾਰ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰਨ ਨਹੀਂ ਕਰ ਸਕੀ ਪਰ ਇਸਦੇ ਬਾਵਜੂਦ ਵੀ ਸਰਕਾਰ ਨੇ ਕਿਸਾਨਾਂ ਦੇ ਕਰਜੇ ਮੁਆਫ਼ ਕੀਤੇ ਹਨ।