ਅੱਧੀ ਰਾਤ ਨੂੰ ਐਕਸ਼ਨ ਮੋਡ 'ਚ ਟਰਾਂਸਪੋਰਟ ਮੰਤਰੀ - Raja Waring
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13590511-205-13590511-1636510831169.jpg)
ਮੁਹਾਲੀ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring) ਟਰਾਂਸਪੋਰਟ ਮਾਫੀਆ (Transport mafia) ਖਿਲਾਫ਼ ਲਗਾਤਾਰ ਐਕਸ਼ਨ ਮੂਡ ਵਿਖਾਈ ਦੇ ਰਹੇ ਹਨ। ਉਨ੍ਹਾਂ ਵੱਲੋਂ ਕਰਨ ਵਾਲੇ ਪ੍ਰਾਈਵੇਟ ਟਰਾਂਸਪੋਰਟ ਮਾਫੀਆ ਖਿਲਾਫ਼ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਦੇ ਚੱਲਦੇ ਹੀ ਪਿਛਲੀ ਰਾਤ ਰਾਜਾ ਵੜਿੰਗ ਦੇ ਵੱਲੋਂ ਜ਼ੀਰਕਪੁਰ (Zirakpur) ਵਿੱਚ ਮੌਕੇ ’ਤੇ ਪਹੁੰਚ ਬੱਸਾਂ ਸਬੰਧੀ ਜਾਣਕਾਰੀ ਲਈ ਜਿਹੜੀਆਂ ਨਿਯਮਾਂ ਦੀਆਂ ਉਲੰਘਣਾ ਕਰ ਰਹੀਆਂ ਸਨ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪ੍ਰਾਈਵੇਟ ਬੱਸਾਂ (Private buses) ਵਾਲੇ ਲੋਕਾਂ ਨੂੰ ਸਹੀ ਜਾਣਕਾਰੀ ਨਹੀਂ ਦਿੰਦੇ ਅਤੇ ਉਨ੍ਹਾਂ ਵੱਲੋਂ ਥਾਂ-ਥਾਂ ਬੁਕਿੰਗ ਖੋਲ੍ਹੀ ਗਈ ਹੈ ਜੋ ਕਿ ਨਿਯਮਾਂ ਦੀ ਉਲੰਘਣਾ ਹੈ। ਉੁਨ੍ਹਾਂ ਕਿਹਾ ਕਿ ਇੰਨ੍ਹਾਂ ਉਲੰਘਣਾ ਕਰਨ ਵਾਲੀਆਂ ਬੱਸਾਂ ਨੂੰ ਸਟੇਜ ਕੈਰਿਜ ਪਰਮਿਟ ਲੈਣਾ ਚਾਹੀਦਾ ਹੈ ਤਾਂ ਹੀ ਸਵਾਰੀਆਂ ਨੂੰ ਬਿਠਾਉਣ ਚਾਹੀਦਾ ਹੈ।