ਮੌੜ ਮੰਡੀ ਧਮਾਕਾ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ 'ਤੇ ਸਵਾਲ - Questions on SIT
🎬 Watch Now: Feature Video
ਚੰਡੀਗੜ੍ਹ: ਮੌੜ ਮੰਡੀ ਧਮਾਕਾ ਮਾਮਲਾ ਇੱਕ ਵਾਰ ਫਿਰ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਗਿਆ ਹੈ। ਪਟੀਸ਼ਨ ਕਰਤਾ ਗੁਰਜੀਤ ਸਿੰਘ ਪਾਤੜਾਂ ਨੇ ਵਕੀਲ ਮਹਿੰਦਰ ਜੋਸ਼ੀ ਦੇ ਰਾਹੀਂ ਪਟੀਸ਼ਨ ਪਾਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਐੱਸਆਈਟੀ ਉੱਤੇ ਸਵਾਲ ਖੜੇ ਕੀਤੇ ਹਨ ਅਤੇ ਪਟੀਸ਼ਨਰ ਦੀ ਹਾਈ ਕੋਰਟ ਤੋਂ ਮੰਗ ਕੀਤੀ ਹੈ ਕਿ ਮਾਮਲੇ ਦੀ ਜਾਂਚ ਸੀਬੀਆਈ ਜਾਂ ਫ਼ਿਰ ਐਨਆਈਏ ਤੋਂ ਕਰਵਾਈ ਜਾਵੇ। ਕਿਉਂਕਿ 3 ਸਾਲ ਹੋ ਗਏ ਹਨ ਐੱਸ.ਆਈ.ਟੀ ਨੂੰ ਜਾਂਚ ਕਰਦੇ ਹੋਏ ਹਾਲੇ ਤੱਕ ਇੱਕ ਵੀ ਦੋਸ਼ੀ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ।