ਰੋਜ਼ੀ ਰੋਟੀ ਕਮਾਉਣ ਇਟਲੀ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ 'ਚ ਮੌਤ - ਇਟਲੀ ਗਏ ਪੰਜਾਬੀ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿੱਚ ਹੋਈ ਮੌਤ
🎬 Watch Now: Feature Video
ਤਰਨਤਾਰਨ: ਸਥਾਨਕ ਪਿੰਡ ਠੱਠੀਖਾਰਾ ਦੇ ਨੌਜਵਾਨ ਦਰਸ਼ਨ ਸਿੰਘ ਜੋ ਕਿ ਰੋਜੀ ਰੋਟੀ ਕਮਾਉਣ ਲਈ ਇਟਲੀ ਦੇ ਸ਼ਹਿਰ ਰੋਮ ਵਿੱਚ ਗਿਆ ਸੀ, ਉਸ ਦੀ ਭੇਦਭਰੇ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਇਸ ਬਾਰੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਅਸੀਂ ਸਾਰਾ ਕੁਝ ਲੱਗਾ ਕੇ ਉਸ ਨੂੰ ਰੋਜ਼ੀ ਰੋਟੀ ਲਈ ਵਿਦੇਸ਼ ਭੇਜਿਆ ਸੀ। ਉਨ੍ਹਾਂ ਨੇ ਕਿਹਾ ਕਿ ਇੱਕ ਕੰਪਨੀ ਨੇ ਉਸਦੇ 70 ਲੱਖ ਰੁਪਏ ਵੀ ਮਾਰ ਲਏ ਸੀ ਪਰ ਉਹ ਉੱਥੇ ਕੱਚਾ ਸੀ, ਇਸ ਕਰਕੇ ਕੁੱਝ ਨਹੀਂ ਬੋਲ ਸਕਿਆ। ਉਨ੍ਹਾਂ ਨੇ ਕਿਹਾ ਕਿ ਉਸ ਨਾਲ ਇੱਕ ਕੁੜੀ ਵੀ ਰਹਿੰਦੀ ਸੀ ਉਸਦਾ ਵੀ ਪਤਾ ਲਗਾਇਆ ਜਾਵੇਗਾ।