ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਨੇ ਚੰਡੀਗੜ੍ਹ 'ਚ ਲਾਈਆਂ ਰੋਣਕਾਂ - Punjabi singer and actor Yuvraj Hans
🎬 Watch Now: Feature Video
ਮਹਿਲਾਵਾਂ ਵੱਲੋਂ ਬਾਲੀਵੁੱਡ ਕਰਵਾਚੌਥ ਦੇ ਪ੍ਰੋਗਰਾਮ 'ਚ ਪੰਜਾਬੀ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਨੇ ਰੋਣਕਾਂ ਲਾਈਆਂ। ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕਰਦਿਆਂ ਯੁਵਰਾਜ ਹੰਸ ਨੇ ਜਿੱਥੇ ਆਪਣੀ ਆਉਣ ਵਾਲੀਆਂ ਫ਼ਿਲਮਾਂ 'ਤੇ ਚਾਨਣਾ ਪਾਇਆ ਉੱਥੇ ਹੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਵੀ ਕਈ ਗੱਲਾਂ ਸਾਂਝੀਆਂ ਕੀਤੀਆਂ। ਯੁਵਰਾਜ ਹੰਸ ਨੇ ਆਪਣੇ ਹੀ ਗੀਤ ਸਮਾਰੋਹ 'ਚ ਗਾਏ ਅਤੇ ਲੋਕਾਂ ਦਾ ਮਨ ਪਰਚਾਵਾ ਕੀਤਾ। ਆਪਣੀ ਆਗਾਮੀ ਫ਼ਿਲਮਾਂ ਬਾਰੇ ਯੁਵਰਾਜ ਨੇ ਦੱਸਿਆ ਕਿ ਆਉਮ ਵਾਲੇ ਸਮੇਂ 'ਚ ਪਰਿੰਦੇ ਅਤੇ ਯਾਰ ਅਣਮੁੱਲੇ ਵਰਗੀਆਂ ਫ਼ਿਲਮਾਂ ਦਰਸ਼ਕਾਂ ਦੇ ਰੂ-ਬਰੂ ਕੀਤੀਆਂ ਜਾਣਗੀਆਂ। ਖ਼ਾਸ ਗੱਲ ਇਹ ਹੈ ਕਿ ਯੁਵਰਾਜ ਨੇ ਦੱਸਿਆ ਕਿ ਉਹ ਕਰਵਾਚੌਥ 'ਤੇ ਆਪਣੀ ਪਤਨੀ ਮਾਨਸੀ ਨੂੰ ਗਿਫ਼ਟ ਦੇਣ ਜਾ ਰਿਹਾ ਹੈ, ਆਖ਼ਰ ਇਹ ਗਿਫ਼ਟ ਕੀ ਹੋਵੇਗਾ ਫਿਲਹਾਲ ਅਜੇ ਇਸ 'ਤੇ ਸਸਪੈਂਸ ਬਣਿਆ ਹੋਇਆ ਹੈ।
Last Updated : Oct 16, 2019, 6:57 AM IST