ਆਪਣੀਆਂ ਮੰਗਾਂ ਨੂੰ ਲੈ ਕੇ ਵਿਜੇਇੰਦਰ ਸਿੰਗਲਾ ਕੋਲ ਪੁੱਜੇ ਅਧਿਆਪਕ - ਮੰਗਾਂ ਨੂੰ ਲੈ ਕੇ ਵਿਧਾਨ ਸਭਾ ਦੇ ਵਿਜੇਂਦਰ ਸਿੰਗਲਾ ਕੋਲ ਪਹੁੰਚੇ ਪੰਜਾਬ ਦੇ ਅਧਿਆਪਕ
🎬 Watch Now: Feature Video
ਚੰਡੀਗੜ੍ਹ: ਪੰਜਾਬ ਦੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਵਿਜੇਇੰਦਰ ਸਿੰਗਲਾ ਕੋਲ ਗਏ। ਅਧਿਆਪਕਾਂ ਨੇ ਦੱਸਿਆ ਕਿ ਉਹ ਤਕਰੀਬਨ ਕਈ ਮਹੀਨਿਆਂ ਤੋਂ ਹੀ ਜੱਦੋ ਜਹਿਦ ਕਰ ਰਹੇ ਹਨ ਜਿਸ ਨੂੰ ਲੈ ਕੇ ਪਹਿਲਾਂ ਸਿੱਖਿਆ ਮੰਤਰੀ ਬ੍ਰਹਮ ਮਹਿੰਦਰਾ ਦੇ ਗੇੜੇ ਕੱਢਣੇ ਪੈਂਦੇ ਸੀ ਤੇ ਹੁਣ ਨਵੇਂ ਬਣੇ ਵਿਜੇਇੰਦਰ ਸਿੰਗਲਾ ਦੇ ਹਾੜੇ ਕੱਢਣੇ ਪੈ ਰਹੇ ਹਨ। ਜ਼ਿਕਰਯੋਗ ਹੈ ਕਿ ਮੰਗਾਂ ਵਿੱਚ ਪੱਕੇ ਕਰਨ ਤਨਖ਼ਾਹ ਵਧਾਉਣ ਅਤੇ ਚਿਰਾਂ ਤੋਂ ਪੈਂਡਿੰਗ ਪਈਆਂ ਵਜ਼ੀਫਿਆਂ ਨੂੰ ਵੀ ਲਿਸਟ ਵਿੱਚ ਸ਼ੁਮਾਰ ਕੀਤਾ। ਹਾਲਾਂਕਿ ਹੋਰ ਵੀ ਮੁੱਦੇ ਹਨ ਜੋ ਕਿ ਪੰਜਾਬ ਦੇ ਅਧਿਆਪਕਾਂ ਨੂੰ ਹਰ ਰੋਜ਼ ਨਜਿੱਠਣੇ ਪੈਂਦੇ ਹਨ। ਸਾਰੇ ਮਸਲਿਆਂ ਉੱਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਬਾਰਾਂ ਵਜੇ ਦਾ ਸਮਾਂ ਦਿੱਤਾ ਗਿਆ ਸੀ ਤੇ ਮੁਲਾਕਾਤ ਚੰਡੀਗੜ੍ਹ ਪੰਜਾਬ ਵਿਧਾਨ ਸਭਾ ਦੇ ਭਵਨ ਵਿੱਚ ਕੀਤੀ ਜਾ ਰਹੀ ਹੈ।
TAGGED:
punjab latest news