ਤਨਖਾਹ ਨਾ ਮਿਲਣ 'ਤੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਨੇ ਦਿੱਤਾ ਧਰਨਾ - ਮੁਲਾਜ਼ਮਾਂ ਨੇ ਦਿੱਤਾ ਧਰਨਾ
🎬 Watch Now: Feature Video
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਮੁਲਾਜ਼ਮਾਂ ਨੂੰ ਤਨਖਾਹ ਨਾ ਮਿਲਣ 'ਤੇ ਬੁੱਧਵਾਰ ਨੂੰ ਦੂਜੇ ਦਿਨ ਵੀ ਪਾਵਰ ਕਾਰਪੋਰੇਸ਼ਨ ਦੇ ਆਫਿਸ ਦੇ ਬਾਹਰ ਮੁਲਾਜ਼ਮਾਂ ਦੀ ਜਥੇਬੰਦੀਆਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਕਰਮਚਾਰੀਆਂ ਨੇ ਕਿਹਾ ਕਿ ਨਾ ਪੈਨਸ਼ਨ ਮਿਲ ਰਹੀ ਹੈ ਤੇ ਨਾ ਹੀ ਤਨਖਾਹ ਮਿਲ ਰਹੀ ਹੈ। ਪੰਜਾਬ ਸਰਕਾਰ ਕਰਮਚਾਰੀਆਂ ਦੇ ਤਨਖਾਹਾਂ ਵੇਲੇ ਕਹਿ ਦਿੰਦੀ ਹੈ ਕਿ ਖ਼ਜ਼ਾਨਾ ਖ਼ਾਲੀ ਹੈ ਜਦੋਂ ਤੱਕ ਤਨਖਾਹਾਂ ਨਹੀਂ ਮਿਲਣਗੀਆਂ ਧਰਨਾ ਜਾਰੀ ਰਹੇਗਾ। ਉਥੇ ਹੀ ਦੂਜੇ ਪਾਸੇ ਪੀਐੱਸਈਬੀ ਕਰਮਚਾਰੀ ਯੂਨੀਅਨ ਕਰਮਚੰਦ ਭਾਰਦਵਾਜ ਨੇ ਦੱਸਿਆ ਕਿ ਤੀਹ ਹਜ਼ਾਰ ਕਰੋੜ ਦਾ ਰੈਵੇਨਿਊ ਆਉਂਦਾ ਹੈ ਜਦੋਂ ਕਿ ਸਾਡੀਆਂ ਤਨਖਾਹਾਂ ਚਾਰ ਸੌ ਕਰੋੜ ਭਰਦੀਆਂ ਨੇ ਉਸ ਦੇ ਬਾਵਜੂਦ ਵੀ ਸਾਨੂੰ ਤਨਖ਼ਾਹਾਂ ਨਹੀਂ ਦਿੱਤੀਆਂ ਜਾ ਰਹੀਆਂ।