ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਪੰਜਾਬ ਪੁਲਿਸ ਨੇ ਚਲਾਇਆ ਸਰਚ ਅਪ੍ਰੇਸਨ - ਤਰਨਤਾਰਨ ਦੇ SSP ਹਰਵਿੰਦਰ ਸਿੰਘ
🎬 Watch Now: Feature Video
ਤਰਨਤਾਰਨ: 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਤਰਨਤਾਰਨ ਦੇ SSP ਹਰਵਿੰਦਰ ਸਿੰਘ ਦੇ ਆਦੇਸ਼ ਤੇ ਭਿੱਖੀਵਿੰਡ ਡਵੀਜਨ ਦੇ DSP ਤਰਸੇਮ ਮਸੀਹ ਦੀ ਅਗਵਾਈ ਵਿਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡਾਂ ਵਿਚ ਪੰਜਾਬ ਪੁਲਿਸ ਨੇ ਸਰਚ ਅਭਿਆਨ ਚਲਾਇਆ। ਇਨ੍ਹਾਂ ਵਿੱਚ ਸਰਹੱਦੀ ਪਿੰਡ ਥੇਹ ਕਲਾਂ,ਗਿਲਪਨ ਆਦਿ ਪਿੰਡਾਂ ਦੀ ਪੁਲਿਸ ਸੁਰੱਖਿਆ ਬਲਾਂ ਵਲੋਂ ਚੈਕਿੰਗ ਕੀਤੀ ਗਈ। ਇਸ ਸੰਬੰਧੀ DSP ਤਰਸੇਮ ਮਸੀਹ ਨੇ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨ ਵਲੋਂ ਡਰੋਨ ਰਾਹੀਂ ਕੋਈ ਮਾੜੀ ਘਟਨਾ ਨਾ ਹੋ ਸਕੇ ਇਸ ਲਈ ਇਹ ਸੁਰੱਖਿਆ ਉਪਰਾਲਾ ਕੀਤਾ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਇਹ ਚੈਕਿੰਗ ਪੰਜਾਬ ਪੁਲਿਸ ਦੀ ਟੀਮ ਵੱਲੋਂ ਕੀਤੀ ਗਈ। ਉਨ੍ਹਾਂ ਕਿਹਾ ਕਿ ਚੋਣਾਂ ਦੇ ਮੱਦੇਨਜ਼ਰ ਪੁਲਿਸ ਬਲ ਦੀਆਂ ਟੁਕੜੀਆਂ ਪੁੱਜ ਰਹੀਆਂ ਹਨ ਜੋ ਚੋਣਾਂ ਦੇ ਮੱਦੇਨਜ਼ਰ ਇਲਾਕੇ ਵਿਚ ਨਿਗਰਾਨੀ ਕਰਨਗੀਆਂ।