ਪੰਜਾਬ ਸਰਕਾਰ ਲਗਾ ਸਕਦੀ ਹੈ ਸ਼ਰਾਬ ਅਤੇ ਪੈਟਰੋਲ 'ਤੇ ਕੋਰੋਨਾ ਟੈਕਸ - Punjab government latest news
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-7071994-thumbnail-3x2-tax.jpg)
ਚੰਡੀਗੜ੍ਹ: ਲੌਕਡਾਊਨ ਕਾਰਨ ਦੂਜੇ ਸੂਬਿਆਂ 'ਚ ਫਸੇ ਮਜ਼ਦੂਰਾਂ ਲਈ ਬੀਤੇ ਦਿਨ ਪ੍ਰੈਸ ਕਾਨਫਰੰਸ ਕਰਕੇ ਕਾਂਗਰਸ ਪ੍ਰਧਾਨ ਸੋਨੀਆਂ ਗਾਂਧੀ ਨੇ ਐਲਾਨ ਕੀਤਾ ਸੀ ਕਿ ਕਾਂਗਰਸ ਪਾਰਟੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਰੇਲ ਟਿਕਟ ਦਾ ਖਰਚਾ ਚੁੱਕੇਗੀ। ਇਸ ਨੂੰ ਲੈ ਕੇ ਹੁਣ ਪੰਜਾਬ ਦੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਇਸ ਸਬੰਧੀ ਫੈਸਲਾ 7 ਮਈ ਨੂੰ ਹੋਣ ਵਾਲੀ ਕੈਬਿਨੇਟ ਬੈਠਕ 'ਚ ਵਿਚਾਰਿਆ ਜਾਵੇਗਾ। ਹਾਲਾਂਕਿ ਕੇਂਦਰ ਸਰਕਾਰ ਨੇ ਬਿਆਨ ਜਾਰੀ ਕਰਦਿਆਂ 85 ਫ਼ੀਸਦੀ ਕੇਂਦਰ ਸਰਕਾਰ ਅਤੇ 15 ਫੀਸਦੀ ਰਾਜ ਸਰਕਾਰ ਨੂੰ ਮਜ਼ਦੂਰਾਂ ਦਾ ਕਿਰਾਇਆ ਦੇਣ ਬਾਰੇ ਕਿਹਾ ਗਿਆ ਹੈ। ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਸ਼ਰਾਬ, ਪੈਟਰੋਲ ਅਤੇ ਡੀਜ਼ਲ ਦੇ ਉੱਪਰ ਲੱਗਣ ਵਾਲੇ ਕੋਰੋਨਾ ਟੈਕਸ ਬਾਰੇ ਬਾਜਵਾ ਨੇ ਕਿਹਾ ਇਹ ਮਾਮਲਾ ਵੀ ਕੈਬਿਨੇਟ ਦੇ ਵਿੱਚ ਵਿਚਾਰਿਆ ਜਾਵੇਗਾ।