ਪੰਜਾਬ ਕੈਮਿਸਟ ਐਸੋਸੀਏਸ਼ਨ ਨੇ ਕੀਤੀ ਜ਼ਿਲ੍ਹਾ ਪੱਧਰੀ ਮੀਟਿੰਗ - ਤਰੀਕੇ ਨਾਲ ਦਵਾਈਆਂ ਦੀ ਵਿਕਰੀ
🎬 Watch Now: Feature Video
ਪਟਿਆਲਾ : ਪੰਜਾਬ ਕੈਮਿਸਟ ਐਸੋਸੀਏਸ਼ਨ ਦੁਆਰਾ ਜ਼ਿਲ੍ਹਾ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ 'ਚ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਦੁੱਗਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੀਟਿੰਗ ਦੇ ਵਿੱਚ ਕੈਮਿਸਟ ਦਾ ਕੰਮ ਕਰਨ ਵਾਲੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸਬੰਧੀ ਚਰਚਾ ਕੀਤੀ ਗਈ। ਇਸ ਮੀਟਿੰਗ 'ਚ ਕੈਮਿਸਟ ਦੁਕਾਨਦਾਰਾਂ ਨੂੰ ਖੁਲ੍ਹੀਆਂ ਦਵਾਈਆਂ ਅਤੇ ਲੰਬੇ ਸਮੇਂ ਤੋਂ ਸਟੋਰ ਕੀਤੀਆਂ ਗਈ ਦਵਾਈਆਂ ਨਾ ਵੇਚਣ ਸਬੰਧੀ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਦਵਾਈਆਂ ਦੀ ਆਨਲਾਈਨ ਖ਼ਰੀਦਦਾਰੀ ਵੱਧਣ ਕਾਰਨ ਕੈਮਿਸਟ ਦੁਕਾਨਾਦਾਰਾਂ ਨੂੰ ਪੈਣ ਵਾਲੇ ਘਾਟੇ ਬਾਰੇ ਵਿਚਾਰ-ਚਰਚਾ ਕੀਤੀ ਗਈ। ਇਸ ਮੌਕੇ ਸੁਰਿੰਦਰ ਦੁੱਗਲ ਨੇ ਕਿਹਾ ਕਿ ਜੋ ਵੀ ਦੁਕਾਨਦਾਰ ਨਜਾਇਜ਼ ਤਰੀਕੇ ਨਾਲ ਦਵਾਈਆਂ ਵੇਚਦਾ ਪਾਇਆ ਗਿਆ ਉਸ 'ਤੇ ਸਖ਼ਤ ਕਾਰਵਾਈ ਹੋਵੇਗੀ ਅਤੇ ਕੈਮਿਸਟ ਐਸੋਸੀਏਸ਼ਨ ਉਸ ਦਾ ਸਾਥ ਨਹੀਂ ਦਵੇਗੀ।